ਬਰੇਟਾ 30 ਅਗਸਤ (ਗੋਪਾਲ ਸਰਮਾ)
ਬਿਜਲੀ ਬੋਰਡ ਅਧੀਨ ਕੰਮ ਕਰਦੇ ਸੀ.ਐਚ.ਬੀ. ਕਾਮਿਆਂ ਵੱਲੋਂ ਸਥਾਨਕ ਪਾਵਰਕਾਮ ਦੇ ਐਸ.ਡੀ.ਓ. ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰਧਾਨ ਵਕੀਲ ਸਿੰਘ ਨੇ ਦੱਸਿਆ ਕਿ ਸੀ.ਐਚ.ਬੀ. ਕਾਮਿਆਂ ਨਾਲ ਲਗਾਤਾਰ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਪਿਛਲੇ ਜੀਰੀ ਸੀਜਨ ਦੌਰਾਨ 17 ਦੇ ਲਗਭਗ ਕਾਮਿਆਂ ਦੀ ਜਾਨਾਂ ਜਾ ਚੁੱਕੀਆਂ ਹਨ ਅਤੇ ਸੈਂਕੜੇ ਅਪੰਗ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਸਮੂਹ ਸੂਬੇ ਵਿੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਸੇਫਟੀ ਕਿੱਟਾਂ ਉਪਲੱਬਧ ਕਰਵਾਈਆਂ ਜਾਣ, ਜੇਕਰ ਕਿਸੇ ਕਾਮੇ ਨਾਲ ਹਾਦਸਾ ਵਾਪਰਦਾ ਹੈ ਤਾਂ ਉਸਦੇ ਪਰਿਵਾਰ ਨੂੰ ੳੇੁਹ ਸਾਰੇ ਲਾਭ ਦਿੱਤੇ ਜਾਣ ਜੋ ਇੱਕ ਸਰਕਾਰੀ ਮੁਲਾਜਮ ਨੂੰ ਦਿੱਤੇ ਜਾਂਦੇ ਹਨ, ਠੇਕਾ ਕਾਮਿਆ ਨਾਲ ਕੰਮ ਕਰਨ ਸਮੇਂ ਰੈਗੂਲਰ ਮੁਲਾਜਮਾਂ ਦਾ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ, ਕੰਮ ਕਰਦੇ ਸਮੇਂ ਪਰਮਿਟ ਦੀ ਕਾਪੀ ਉਪਲਬਧ ਕਰਵਾਈ ਜਾਵੇ।ਉਹਨਾਂ ਕਿਹਾ ਕਿ ਉਪਰੋਕਤ ਮੰਗਾਂ ਦਾ ਹੱਲ ਨਾ ਹੋਣ ਤੱਕ ਸੀ ਐਚ ਬੀ ਕਾਮੇ ਐਚ ਟੀ ਲਾਇਨ ਦਾ ਕੰਮ ਨਹੀ ਕਰਨਗੇ ਸਿਫਰ ਕੰਪਲੇਟ ਦਾ ਕੰਮ ਹੀ ਦੇਖਣਗੇ।ਇਸ ਮੌਕੇ ਪਵਨ ਕੁਮਾਰ, ਹਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਸੁੱਖਪ੍ਰੀਤ ਸਿੰਘ ਹਾਜਰ ਸਨ।