ਸੁਰਿੰਦਰ ਗੋਇਲ, ਬਰਨਾਲਾ, 30 ਅਗਸਤ :
ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸ਼ਹਿਣਾ ਵਲੋਂ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਤੇ ਸਤਨਾਮ ਸਿੰਘ ਸੱਤੀ, ਗੁਰਜੰਟ ਸਿੰਘ ਬਦਰੇਵਾਲਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਪੰਚਾਇਤ ਅਫਸਰ ਅਵਤਾਰ ਸਿੰਘ ਤੇ ਹਰਦੇਵ ਸਿੰਘ ਏਪੀਓ ਮਨਰੇਗਾ ਨੂੰ ਦਿੱਤਾ ਗਿਆ। ਭਾਕਿਯੂ ਕਾਦੀਆਂ ਦੀ ਟੀਮ ਨੇ ਮੰਗ ਕਰਦਿਆਂ ਕਿਹਾ ਕਿ ਪਿੰਡ ਸ਼ਹਿਣਾ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਬਹੁਤ ਤਰਸਯੋਗ ਹੈ, ਰਸਤਿਆ ’ਚ ਜਗਾ-ਜਗਾ ’ਤੇ ਚਾਲੇ ਬਣੇ ਹੋਏ ਹਨ। ਜਿਨ੍ਹਾਂ ਸਫਾਈ ਤੇ ਰਿਪੇਅਰ ਕਰਵਾਈ ਜਾਵੇ। ਇਸੇ ਤਰ੍ਹਾਂ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਪੰਜ ਏਕੜ ਜ਼ਮੀਨ ਤੱਕ ਵਾਲੇ ਕਿਸਾਨਾਂ ਨੂੰ ਨਰੇਗਾ ਸਹੂਲਤ ਦਿੱਤੀ ਜਾਵੇ। ਸ਼ਹਿਣਾ ਸਟੇਡੀਅਮ ’ਚ ਕਬੱਡੀ ਦੀ ਸਿਖਲਾਈ ਲੈ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਇਤਾ ਦਿੱਤੀ ਜਾਵੇ ਤੇ ਮੋਹਨਾ ਕਬੱਡੀ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਮੰਗਾਂ ਨੂੰ ਜਲਦ ਹੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਸ ਮੌਕੇ ਕੁਲਵੰਤ ਸਿੰਘ ਚੂੰਘਾ ਬਲਾਕ ਖਜਾਨਚੀ, ਬੂਟਾ ਸਿੰਘ ਮੱਲੀਆਂ ਇਕਾਈ ਪ੍ਰਧਾਨ, ਜਸਪਾਲ ਸਿੰਘ ਝੱਜ, ਗੁਰਵਿੰਦਰ ਸਿੰਘ ਸਰਾ, ਬੇਅੰਤ ਸਿੰਘ ਪ੍ਰਧਾਨ, ਨੇਕ ਸਿੰਘ ਚੂੰਘਾ, ਦਰਸ਼ਨ ਸਿੰਘ ਸਿੱਧੂ, ਜੰਗ ਸਿੰਘ ਸੇਖੋ, ਹਰਜਿੰਦਰ ਸਿੰਘ, ਸਵਰਨਜੀਤ ਸਿੰਘ ਸਾਬਕਾ ਪੰਚ ਆਦਿ ਹਾਜਰ ਸਨ।