ਸ੍ਰੀ ਫ਼ਤਹਿਗੜ੍ਹ ਸਾਹਿਬ/31 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ੍ਰੀ ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਲਈ ਅੱਜ ਇੱਕ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਸ਼ਹੂਰ ਕਾਰਪੋਰੇਟ ਟ੍ਰੇਨਰ ਅਤੇ ਵਿਤੀ ਮਾਹਿਰ ਡਾ. ਸੁਨੀਲ ਸ਼ਰਮਾ ਨੇ "ਫਿਨਾਸ਼ੀਅਲ ਇੰਟੈਲੀਜਂਸ ਮੈਨੇਜਮੈਂਟ "" ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਵਿੱਤੀ ਅਜ਼ਾਦੀ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ ਵਿਤੀ ਚੇਤਨਾ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਵੱਖ ਵੱਖ ਵਿਤੀ ਯੋਜਨਾਵਾ ਜਿਵੇਂ ਕਿ ਕੌਮੀ ਪੈਨਸ਼ਨ ਯੋਜਨਾ, ਸੋਵਰਨ ਗੋਲਡ ਬੌਂਡ, ਬੀਮੇ ਦੀਆਂ ਕਿਸਮਾਂ, ਅਤੇ ਮਿਊਚਅਲ ਫੰਡ ਵਰਗੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਵੀ ਰੌਸ਼ਨੀ ਪਾਈ ਕਿ ਕਿਵੇਂ ਸਾਈਬਰ ਅਪਰਾਧਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਦੇਣਦਾਰੀਆਂ ਨੂੰ ਆਦਾਇਗੀ ਵਿੱਚ ਬਦਲਿਆ ਜਾ ਸਕਦਾ ਹੈ।ਇਸ ਵੈਬੀਨਾਰ ਵਿੱਚ ਕਰੀਬ 70 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਡਾ. ਸ਼ਰਮਾ ਦੇ ਇਸ ਸੈਸ਼ਨ ਨੇ ਹਾਜ਼ਰ ਲੋਕਾਂ ਨੂੰ ਆਪਣੇ ਵਿੱਤੀ ਭਵਿੱਖ ਨੂੰ ਕਾਬੂ ਵਿੱਚ ਕਰਨ ਲਈ ਪ੍ਰੇਰਿਤ ਕੀਤਾ।ਇਹ ਪ੍ਰੋਗਰਾਮ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਡਾ. ਜਸਲੀਨ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਸ਼ਨ ਦਾ ਸੰਚਾਲਨ ਯਾਮਿਨੀ ਵਰਮਾ ਨੇ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਇਸ ਵਿਲੱਖਣ ਜਾਣਕਾਰੀ ਨੂੰ ਸਾਂਝਾ ਕਰਨ ਲਈ ਡਾ. ਸ਼ਰਮਾ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਡਾਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਵੈਬੀਨਾਰ ਦਾ ਮੁੱਖ ਮਕਸਦ ਨੌਜਵਾਨ ਮਨਾਂ ਨੂੰ ਵਿੱਤੀ ਗਿਆਨ ਅਤੇ ਹੁਨਰ ਨਾਲ ਸਮਰੱਥ ਕਰਨਾ ਸੀ ਤਾਂ ਜੋ ਉਹ ਆਪਣੇ ਵਿੱਤੀ ਸੁਖ ਸਮਰਿਧੀ ਬਾਰੇ ਸਹੀ ਫੈਸਲੇ ਲੈ ਸਕਣ।