ਨਾਭਾ, 31 ਅਗਸਤ (ਰਾਜੇਸ ਬਜਾਜ)
ਨਾਭਾ ਦੇ ਪ੍ਰਸਿੱਧ ਸਕੂਲ ਐਡੂਮੌਂਟ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ (2024) ਵਿੱਚ ਜੋਨਲ ਖੇਡਾਂ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੋਨਲ ਟੂਰਨਾਮੈਂਟ ਮਿਤੀ ਜੁਲਾਈ 30 ਤੋਂ 5 ਅਗਸਤ 2024 ਤੱਕ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ ਮੁਕਾਬਲੇ 21 ਅਗਸਤ ਤੋਂ ਲੈ ਕੇ 28 ਅਗਸਤ 2024 ਤੱਕ ਹੋਏ। ਜਿਸ ਵਿੱਚ ਬਹੁਤ ਸਾਰੇ ਨਾਮਵਰ ਸਕੂਲਾਂ ਨੇ ਹਿੱਸਾ ਲਿਆ ਤੇ ਵਧੀਆ ਪ੍ਰਦਰਸ਼ਨ ਕੀਤਾ । ਨਾਭਾ ਜੋਨਲ ਮੁਕਾਬਲੇ ਵਿੱਚ ਬਾਸਕਟ ਬਾਲ ਦਾ ਮੁਕਾਬਲਾ ਦਯਾਨੰਦ ਸਿਲਵਰ ਸਿਟੀ ਨਾਭਾ ਵਿਖੇ ਹੋਇਆ ਜਿਸ ਵਿੱਚ ਅੰਡਰ 14 ਸਾਲਾ ਲੜਕੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ , ਅੰਡਰ 17 ਸਾਲਾਂ ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਮੈਡਲ ਤੇ ਅੰਡਰ 14 ਸਾਲਾਂ ਲੜਕਿਆਂ ਦੀ ਟੀਮ ਨੇ ਦੂਸਰਾ ਸਥਾਨ ਅਤੇ ਸਿਲਵਰ ਮੈਡਲ ਅਤੇ ਇਸੇ ਤਰ੍ਹਾਂ ਹੀ ਅੰਡਰ 17 ਸਾਲਾਂ ਲੜਕਿਆਂ ਦੀ ਟੀਮ ਨੇ ਵੀ ਦੂਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਹੀ ਸਕੇਟਿੰਗ ਮੁਕਾਬਲਾ ਇੰਡੋ- ਬਿ੍ਰਟਿਸ਼ ਨਾਭਾ ਵਿਖੇ ਹੋਇਆ ਜਿਸ ਵਿੱਚ ਅੰਡਰ 14 ਸਾਲਾਂ ਲੜਕੀਆਂ ਨੇ 3 ਸਿਲਵਰ ਅਤੇ 3 ਕਾਂਸੀ ਪਦਕ ਜਿੱਤੇ, ਇਸੇ ਤਰ੍ਹਾਂ ਅੰਡਰ 17 ਸਾਲਾਂ ਲੜਕੀਆਂ ਨੇ (ਇਨਲਾਈਨ) ਵਿੱਚ 3 ਗੋਲਡ ਮੈਡਲ ਜਿੱਤੇ, ਅੰਡਰ 14 ਸਾਲਾ (ਇਨਲਾਈਨ) ਮੁਕਾਬਲੇ ਵਿੱਚ ਲੜਕਿਆਂ ਵੱਲੋਂ 4 ਗੋਲਡ ਅਤੇ 4 ਸਿਲਵਰ ਮੈਡਲ, ਅੰਡਰ 17 ਸਾਲਾਂ ਲੜਕਿਆਂ ਨੇ(ਕਏਡ) ਵਿੱਚ 2 ਗੋਲਡ ਮੈਡਲ, ਇਸੇ ਤਰ੍ਹਾਂ ਸਕੇਟਿੰਗ ਅੰਡਰ 17 ਸਾਲਾਂ ਲੜਕਿਆਂ ਨੇ ਇਨਲਾਈਨ ਵਿੱਚ 3 ਗੋਲਡ ਤੇ 5 ਸਿਲਵਰ ਮੈਡਲ ਜਿੱਤੇ, ਸਕੇਟਿੰਗ ਅੰਡਰ 11 ਸਾਲਾਂ (ਇਨਲਾਈਨ) ਲੜਕੀਆਂ ਨੇ 4 ਗੋਲਡ ਅਤੇ 2 ਸਿਲਵਰ ,ਇਸੇ ਤਰ੍ਹਾਂ ਅੰਡਰ 11 ਸਾਲਾਂ ਲੜਕਿਆਂ ਨੇ (ਇਨਲਾਈਨ) ਵਿੱਚ 3 ਗੋਲਡ ਅਤੇ 3 ਸਿਲਵਰ ਮੈਡਲ ਜਿੱਤੇ। ਇਸੇ ਤਰ੍ਹਾਂ ਹੀ ਸਿਲਸਿਲੇ ਵਾਰ ਫੁੱਟਬਾਲ ਮੁਕਾਬਲਾ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮੰਡੋਰ ਵਿਖੇ ਹੋਇਆ ਜਿਸ ਵਿੱਚ ਅੰਡਰ 14 ਸਾਲਾਂ ਲੜਕਿਆਂ ਨੇ ਹਿੱਸਾ ਲਿਆ ਅਤੇ ਤੀਸਰਾ ਸਥਾਨ ਹਾਸਲ ਕਰਦਿਆਂ ਕਾਂਸੀ ਪਦਕ ਆਪਣੇ ਨਾਮ ਕੀਤਾ ਬੈਡਮਿੰਟਨ ਖੇਡ ਮੁਕਾਬਲਾ ਦਯਾਨੰਦ ਪਬਲਿਕ ਸਕੂਲ ਪਾਂਡੂਸਰ ਨਾਭਾ ਵਿਖੇ ਹੋਇਆ ਜਿਸ ਵਿੱਚ ਅੰਡਰ 17 ਸਾਲਾਂ ਲੜਕੀਆਂ ਨੇ ਹਿੱਸਾ ਲਿਆ ਅਤੇ ਤੀਸਰਾ ਸਥਾਨ ਹਾਸਿਲ ਕਰਦਿਆਂ ਕਾਂਸੀ ਪਦਕ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲਾ ਪਟਿਆਲਾ ਵਿਖੇ ਹੋਏ ਜੋ ਕਿ 21 ਅਗਸਤ ਤੋਂ ਲੈ ਕੇ 28 ਅਗਸਤ ਤੱਕ 2024 ਤੱਕ ਚੱਲੇ ਜਿਸ ਵਿੱਚ ਬਾਸਕਟਬਾਲ ਅੰਡਰ 14 ਸਾਲਾ ਲੜਕੀਆਂ ਨੇ ਮਲਟੀਪਰਪਜ ਹਾਈ ਸਕੂਲ ਪਟਿਆਲਾ ਵਿਖੇ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਬਾਸਕਟ ਬਾਲ ਵਿੱਚ ਅੰਡਰ 17 ਸਾਲਾ ਲੜਕਿਆਂ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਮੈਡਲ ਜਿੱਤਿਆ। ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ 17 ਸਾਲਾ ਲੜਕੀਆਂ ਨੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਵਿਖੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਫੁੱਟਬਾਲ ਅੰਡਰ 14 ਸਾਲਾਂ ਲੜਕਿਆਂ ਦੀ ਟੀਮ ਨੇ ਪੋਲੋ ਗਰਾਊਂਡ ਵਿਖੇ ਪਹਿਲਾ ਸਥਾਨ ਹਾਸਲ ਕੀਤਾ ਗੋਲਡ ਮੈਡਲ ਤੇ ਆਪਣਾ ਕਬਜ਼ਾ ਕੀਤਾ