ਸੁਰਿੰਦਰ ਗੋਇਲ, ਬਰਨਾਲਾ, 31 ਅਗਸਤ :
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ 28 ਅਗਸਤ ਤੋਂ 31 ਅਗਸਤ ਤਕ ਪੰਜਾਬ ਸਰਕਾਰ ਵਲੋਂ ਹੋਣ ਜਾ ਰਹੀਆਂ 68ਵੀਂ ਸਕੂਲ ਖੇਡਾਂ ਜ਼ਿਲ੍ਹਾ ਪੱਧਰ ਰਾਈਫਲ ਸ਼ੂਟਿੰਗ ਤੇ ਕਰਾਟੇ ਸੈਲਫ ਡਿਫੈਂਸ ਚੈਂਪੀਅਨਸ਼ਿਪ ਦਾ ਉਦਘਾਟਨ ਟੰਡਨ ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਕਰ ਕਮਲਾਂ ਨਾਲ ਕੀਤਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਪਿ੍ਰੰਸੀਪਲ ਵੀ.ਕੇ. ਸ਼ਰਮਾ ਤੇ ਵਾਈਸ ਪਿ੍ਰੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਟੰਡਨ ਸਕੂਲ ਦੇ ਵੀਰਾਵਤੀ ਸਪੋਰਟਸ ਕੰਪਲੈਕਸ ’ਚ ਬਣੇ ਰਾਈਫਲ ਤੇ ਕਰਾਟੇ ਗਰਾਊਂਡ ਵਿਖੇ ਚੱਲੇਗੀ। ਇਸ ਚੈਂਪੀਅਨਸ਼ਿਪ ’ਚ ਵੱਖ-ਵੱਖ ਸਕੂਲਾਂ ਦੇ ਅੰਤਰ 14 ਸਾਲ, ਅੰਤਰ 17 ਸਾਲ, ਅੰਤਰ 19 ਸਾਲ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ’ਚ 300 ਦੇ ਕਰੀਬ ਲੜਕੀਆਂ ਨੇ ਭਾਗ ਲਿਆ, ਜਿੰਨ੍ਹਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ’ਚ 28 ਤੇ 29 ਅਗਸਤ ਨੂੰ ਲੜਕੀਆਂ ਦੇ ਮੁਕਾਬਲੇ ਹੋਣਗੇ ਅਤੇ 30 ਤੇ 31 ਅਗਸਤ ਨੂੰ ਲੜਕਿਆਂ ਦੇ ਮੁਕਾਬਲੇ ਹੋਣਗੇ। ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਬੱਚਿਆਂ ਨੂੰ ਇਸ ਚੈਂਪੀਅਨਸ਼ਿਪ ’ਚ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਹੁਤ ਜਰੂਰੀ ਹਨ। ਖੇਡਾਂ ਨਾਲ ਵਿਦਿਆਰਥੀਆਂ ਦਾ ਸਰੀਰਿਕ ਤੇ ਮਾਨਸਿਕ ਵਿਕਾਸ ਕਰਨ ’ਚ ਮਦਦਗਾਰ ਹੁੰਦੀ ਹੈ। ਅੱਜ ਲੋੜ ਹੈ ਵਿਦਿਆਰਥੀਆਂ ਨੂੰ ਉਹ ਕੋਈ ਇਕ ਖੇਡ ’ਚ ਭਾਗ ਲੈਣ ਕਿਉਂਕਿ ਅੱਜ ਬਹੁਤ ਸਾਰੇ ਵਿਦਿਆਰਥੀ ਆਪਣਾ ਸਮਾਂ ਮੋਬਾਈਲ ਫੋਨ ’ਤੇ ਗਵਾ ਰਹੇ ਹਨ। ਜੇ ਵਿਦਿਆਰਥੀ ਖੇਡਾਂ ’ਚ ਭਾਗ ਲੈਂਦੇ ਹਨ ਤਾਂ ਭਵਿੱਖ ’ਚ ਇਕ ਕਾਮਯਾਬ ਇਨਸਾਨ ਵੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ’ਚ ਆਪਣਾ ਪੂਰਾ ਜ਼ੋਰ ਲਗਾਉਣ ਤੇ ਜਿੱਤ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ। ਇਸ ਸਮੇਂ ਐੱਸਐੱਸਡੀ ਦੇ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਰਾਕੇਸ਼ ਜਿੰਦਲ, ਕਨਵੀਨਰ ਮਲਕੀਤ ਸਿੰਘ, ਮੈਡਮ ਰਾਜਵਿੰਦਰ ਕੌਰ, ਸਕੂਲ ਦੇ ਕਰਾਟੇ ਕੋਚ ਜਗਸੀਰ ਵਰਮਾ ਤੇ ਰਾਈਫਲ ਸ਼ੂਟਿੰਗ ਕੋਚ ਰਾਹੁਲ ਗਰਗ ਆਏ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਸਾਹਿਬਾਨ ਹਾਜਰ ਸਨ।