ਗੜ੍ਹਸ਼ੰਕਰ 31 ਅਗਸਤ (ਹਰੀ ਕ੍ਰਿਸ਼ਨ ਗੰਗੜ)-
ਬੀਤੇ ਦਿਨੀਂ ਪਿੰਡ ਮੋਰਾਂਵਾਲੀ ਦੀ ਬੇਟੀ ਪਿ੍ਰਅੰਕਾ ਦਾਸ ਅਫ਼ਰੀਕਾ ਦੇ ਤਨਜਾਇਨ ਕਿਲ ਮਜਰੂ ਵਿਖੇ ਦੁਨੀਆਂ ਦੀ ਦੂਸਰੇ ਨੰਬਰ ਤੇ ਸਭ ਤੋਂ ਉੱਚੀ ਚੋਟੀ ਮਾਉੰਟ ਟ੍ਰੈਕਿੰਗ ਵਿਚ ਹਿੱਸਾ ਲੈਣ ਲਈ ਗਈ ਸੀ। ਜਿਸ ਨੂੰ ਪਿ੍ਰਅੰਕਾ ਦਾਸ ਨੇ ਬਖੂਬੀ ਫਤਿਹ ਕਰਕੇ ਵਰਲਡ ਵਿਚੋਂ ਚੌਥਾ ਸਥਾਨ ਪ੍ਰਾਪਤ ਇਲਾਕੇ ਸਮੇਤ ਦੇਸ਼ ਦਾ ਮਾਣ ਵਧਾਇਆ। ਇਸ ਸਬੰਧੀ ਅੱਜ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ, ਜੀਵਨ ਜਾਗਿ੍ਰਤੀ ਮੰਚ ਅਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਪਿ੍ਰਅੰਕਾ ਦਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਭੁਪਿੰਦਰ ਰਾਣਾ, ਸਾਬਕਾ ਪਿ੍ਰੰਸੀਪਲ ਬਿੱਕਰ ਸਿੰਘ ਅਤੇ ਅਸ਼ਵਨੀ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਪਿ੍ਰਅੰਕਾ ਦਾਸ ਨੇ ਦੂਨੀਆਂ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਮਨਜਾਰੋ ਜਿਸ ਦੀ ਉਚਾਈ 5892 ਮੀਟਰ ਹੈ ਨੂੰ 15 ਅਗਸਤ ਨੂੰ ਬਾਖੂਬੀ ਫਤਹਿ ਕਰਕੇ ਵਿਸ਼ਵ ਵਿਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਇਲਾਕੇ ਸਮੇਤ ਦੇਸ਼ ਦਾ ਨਾਮ ਰੌਸ਼ਨ ਕੀਤਾ। ਜੋਕਿ ਅਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ। ਇਸ ਮੌਕੇ ਚਾਰੇ ਸੰਸਥਾਵਾਂ ਵੱਲੋਂ ਪਿ੍ਰਅੰਕਾ ਦਾਸ ਨੂੰ 11 ਹਜਾਰ ਰੁਪਏ ਦਾ ਚੈੱਕ ਅਤੇ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੋਲਡੀ ਸਿੰਘ ਬੀਹੜਾ ਨੇ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਪਿ੍ਰਅੰਕਾ ਦਾਸ ਦਾ ਮਾਣ-ਸਨਮਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਦੇਵ ਰਾਏ, ਐਡਵੋਕੇਟ ਜਸਵੀਰ ਰਾਏ, ਦਿਨੇਸ਼ ਰਾਣਾ, ਰਣਜੀਤ ਸਿੰਘ ਬੰਗਾ, ਬਿੱਟੂ ਵਿੱਜ, ਲੈਕਚਰਾਰ ਰਾਜ ਕੁਮਾਰ, ਰੋਕੀ ਮੋਇਲਾ, ਹੈਪੀ ਸਾਧੋਵਾਲ, ਸੂਬੇਦਾਰ ਕੇਵਲ ਸਿੰਘ, ਪ੍ਰੋਫੈਸਰ ਸੁਭਾਸ਼ ਜੋਸ਼ੀ, ਬੱਬ ਰਹੱਲੀ, ਸੁਰਿੰਦਰ ਚੁੰਬਰ, ਨੇਕਾ ਬੰਗਾ, ਲਖਵਿੰਦਰ ਕੁਮਾਰ, ਮਾਸਟਰ ਹੰਸ ਰਾਜ, ਅਵਤਾਰ ਸਿੰਘ, ਜੋਗਾ ਸਿੰਘ, ਪ੍ਰੀਤ, ਸਤੀਸ਼ ਸੋਨੀ ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪਿ੍ਰੰਸੀਪਲ ਬਿੱਕਰ ਸਿੰਘ ਨੇ ਧੰਨਵਾਦ ਕੀਤਾ।