ਤਪਾ ਮੰਡੀ 31 ਅਗਸਤ(ਯਾਦਵਿੰਦਰ ਸਿੰਘ ਤਪਾ)
ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਪੁਲਸ ਨੇ 5 ਦਿਨ ਪਹਿਲਾਂ ਚੋਰੀ ਹੋਏ ਮੋਟਰਸਾਇਕਲ ਚੋਰਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਤਪਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਨਿਰਦੇਸ਼ਾਂ,ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ‘ਤੇ ਥਾਣਾ ਮੁੱਖੀ ਇੰਸਪੈਕਟਰ ਸੰਦੀਪ ਸਿੰਘ ਦੇ ਹੁਕਮਾਂ ‘ਤੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਤਾਜੋਕੇ ਰੋਡ ‘ਤੇ ਗਸ਼ਤ ਕਰ ਰਹੀ ਸੀ ਤਾਂ ਅਨਾਜ ਮੰਡੀ ‘ਚ ਦੋ ਸ਼ੱਕੀ ਨੌਜੁਵਾਨ ਇੰਦਰਜੀਤ ਸਿੰਘ ਉਰਫ ਕਿੰਦੀ ਪੁੱਤਰ ਪ੍ਰਗਟ ਸਿੰਘ ਅਤੇ ਸੁਖਦਰਸ਼ਨ ਸਿੰਘ ਪੁੱਤਰ ਨਾਮਦੇਵ ਵਾਸੀ ਵੱਡਾ ਵੇਹੜਾ ਚਾਉਂਕੇ ਦੱਸਿਆ ਜਿਨ੍ਹਾਂ ਪਾਸੋਂ ਇੱਕ ਮੋਟਰਸਾਇਕਲ ਬਰਾਮਦ ਵੀ ਹੋਇਆ ਜੋ ਪੰਜ ਦਿਨ ਪਹਿਲਾਂ ਬਲਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਦਰਾਜ ਤਪਾ ਦਾ ਚੋਰੀ ਕੀਤਾ ਸੀ ਨੂੰ ਵੇਚਣ ਦੀ ਤਾਕ ਵਿੱਚ ਸਨ। ਪੁਲਸ ਨੇ ਚੋਰਾਂ ਨੂੰ ਮੋਟਰਸਾਇਕਲ ਸਣੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਚੋਰਾਂ ਨੂੰ ਮਾਨਯੋਗ ਅਦਾਲਤ ਬਰਨਾਲਾ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਮੌਕੇ ਮਹਿਲਾ ਮੁਨਸ਼ੀ ਰੁਪਿੰਦਰਜੀਤ ਕੌਰ,ਹੌਲਦਾਰ ਅਮਨਿੰਦਰ ਸਿੰਘ,ਹੌਲਦਾਰ ਮਨਿੰਦਰ ਸਿੰਘ ਆਦਿ ਪੁਲਸ ਮੁਲਾਜਮ ਹਾਜਰ ਸਨ।