ਜੈਤੋ ਰੇਸ਼ਮ ਵੜਤੀਆ
3 ਸਤੰਬਰ-
ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਹਲਕੇ ਵਿਚ ਵਿਕਾਸ ਕਾਰਜ ਆਰੰਭ ਕਰਦਿਆਂ ਅੱਜ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਵੱਖ-ਵੱਖ ਪਿੰਡਾਂ ਦੀਆਂ 7 ਸੜਕਾਂ ਦੇ ਨੀਂਹ ਪੱਥਰ ਰੱਖੇ ਹਨ। ਇਨ੍ਹਾਂ ਸੜਕਾਂ ਦੇ ਬਣਨ ਨਾਲ ਜਿੱਥੇ ਹਲਕੇ ਦਾ ਵਿਕਾਸ ਹੋਵੇਗਾ, ਉਥੇ ਹੀ ਆਮ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ। ਇਹ ਜਾਣਕਾਰੀ ਓ.ਐਸ.ਡੀ. ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਐਮ.ਪੀ. ਭਾਈ ਖਾਲਸਾ ਵੱਲੋਂ ਰੱਖੇ ਗਏ ਨੀਂਹ ਪੱਥਰਾਂ ਵਿਚ ਪੰਜਗਰਾਈਂ ਕਲਾਂ ਤੋਂ ਦੇਵੀ ਵਾਲਾ ਤੋਂ ਬੀੜ ਸਿੱਖਾਂ ਵਾਲਾ, ਐਨ ਐਚ 54 ਤੋਂ ਮਿਸ਼ਰੀਵਾਲਾ ਤੋਂ ਘੁਮਿਆਰਾ ਤੋਂ ਕਬਰਵੱਛਾ, ਚਹਿਲ ਤੋਂ ਟਹਿਣਾ ਤੋਂ ਪੱਕਾ ਤੋਂ ਮੋਰਾਂਵਾਲੀ ਤੋਂ ਘੁਮਿਆਰਾ, ਫਰੀਦਕੋਟ ਤੋਂ ਬੀੜ ਭੋਲੂਵਾਲਾ, ਅਰਾਈਆਂਵਾਲਾ ਤੋਂ ਬੇਗੂਵਾਲਾ, ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਂਵਾਲੀ ਅਤੇ ਜਨੇਰੀਆਂ ਸਕੂਲ ਤੋਂ ਸੰਗਰਾਹੂਰ ਤੋਂ ਬੁੱਟਰ ਤੋਂ ਅਰਾਈਆਂਵਾਲਾ ਖੇਤਰਾਂ ਦੀਆਂ ਸੜਕਾਂ ਸ਼ਾਮਲ ਹਨ। ਨੀਂਹ ਪੱਥਰ ਸਮਾਗਮ ਮੌਕੇ ਜਿੱਥੇ ਐਮ.ਪੀ. ਭਾਈ ਖਾਲਸਾ ਦਾ ਪਿੰਡਾਂ ਦੀ ਸੰਗਤ ਵੱਲੋਂ ਧੰਨਵਾਦ ਕੀਤਾ ਗਿਆ, ਉਥੇ ਭਾਈ ਸਾਹਿਬ ਨੇ ਸੰਗਤ ਦੀ ਸੇਵਾ ਵਿਚ ਤੱਤਪਰ ਰਹਿਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਸ਼ਖਸੀਅਤਾਂ ਤੋਂ ਇਲਾਵਾ ਬੀਬੀ ਸੰਦੀਪ ਕੌਰ ਖਾਲਸਾ, ਦਲੇਰ ਸਿੰਘ ਡੋਡ, ਗੁਰਸੇਵਕ ਸਿੰਘ ਜਵਾਹਰਕੇ, ਬਾਬਾ ਲੱਖਾ ਸਿੰਘ, ਬਲਵਿੰਦਰ ਸਿੰਘ ਰੋਡੇ, ਗੁਰਮੀਤ ਸਿੰਘ ਡਬੜੀਖਾਨਾ, ਰਾਜਦੀਪ ਸਿੰਘ ਰਾਮਿਆਣਾ, ਦੀਪ ਸਿੰਘ ਮਿੰਟੂ, ਹਰਪ੍ਰੀਤ ਸਿੰਘ ਭਾਈ ਕੀ ਸਮਾਧ, ਤਾਜਦੀਪ ਸਿੰਘ ਜਿਊਣਵਾਲਾ, ਨਵਦੀਪ ਸਿੰਘ ਪੱਤੋ ਹੀਰਾ (ਮਨੀਲਾ), ਸਰਪੰਚ ਊਧਮ ਸਿੰਘ ਔਲਖ, ਪ੍ਰੋਫੈਸਰ ਸਾਹਿਬ ਕੋਟਕਪੂਰਾ ਅਤੇ ਸੰਗਤਾਂ ਹਾਜ਼ਰ ਸਨ।