ਸਰਦੂਲਗੜ੍ਹ 4 ਸਤੰਬਰ (ਧਰਮ ਚੰਦ ਸਿੰਗਲਾ)
ਸਥਾਨਕ ਪੁਰਾਣਾ ਸਿਨੇਮਾ ਰੋਡ ਤੇ ਸਥਿਤ ਬ੍ਰਹਮਾਕੁਮਾਰੀਜ਼ ਸ਼ਿਵ ਦਰਸ਼ਨ ਭਵਨ ਵਿਖੇ ਅਧਿਆਪਕ ਦਿਵਸ ਬੜੀ ਸਰਧਾਭਾਵ ਨਾਲ ਮਨਾਇਆ ਗਿਆ। ਜਿਸ ਵਿੱਚ ਬ੍ਰਹਮਾਕੁਮਾਰੀਜ਼ ਉਪ ਸੇਵਾ ਕੇਂਦਰ ਭੀਖੀ ਇੰਚਾਰਜ ਬੀ.ਕੇ ਭੈਣ ਰੁਪਿੰਦਰ ਕੌਰ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਅਧਿਆਪਕ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਜਿਨ੍ਹਾਂ ਦੀ ਸਮਾਜ ਦੀ ਸਿਰਜਣਾ ਵਿਚ ਬਹੁਤ ਵੱਡੀ ਭੂਮਿਕਾ ਹੈ ਵੈਸੇ ਤਾਂ ਅਸੀਂ ਸਾਰੇ ਹੀ ਖੁਦ ਦੇ ਅਧਿਆਪਕ ਹਾਂ ਪਰ ਫਿਰ ਵੀ ਸੰਸਾਰ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਅਧਿਆਪਕ ਜਾਂ ਸ਼ਿਕਸ਼ਕ ਹੈ ਤਾਂ ਉਹ ਹੈ ਪਰਮਪਿਤਾ ਪਰਮਾਤਮਾ ਹੈ, ਜੋ ਇਸ ਵੇਲੇ ਧਰਤੀ ਤੇ ਆਇਆ ਹੋਇਆ ਹੈ ਅਤੇ ਬ੍ਰਹਮਾ ਦੇ ਤਨ ਵਿੱਚ ਪ੍ਰਵੇਸ਼ ਕਰਕੇ ਸਾਨੂੰ ਮਨੁਸ਼ ਤੋਂ ਦੇਵਤਾ ਬਣਨ ਦੀ ਉੱਚ ਸ਼ਿਕਸ਼ਾ ਦੇ ਰਿਹਾ ਹੈ। ਸਾਨੂੰ ਉਸ ਸੁਪਰੀਮ ਅਧਿਆਪਕ ਦੀ ਸ਼ਿਕਸ਼ਾ ਤੇ ਚੱਲ ਕੇ ਸਾਡੇ ਅੰਦਰ ਜੋ ਵੀ ਬੁਰਾਈਆਂ ਹਨ ਉਹਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ, ਦੁਨਿਆਵੀ ਸਿਖਿਆ ਦੇਣ ਵਾਲ਼ੇ ਸਭ ਤੋਂ ਪਹਿਲੇ ਅਧਿਆਪਕ ਸਾਡੇ ਮਾਤਾ ਪਿਤਾ, ਉਸ ਤੋਂ ਬਾਅਦ ਸਕੂਲੀ ਵਿੱਦਿਆ ਦੇ ਅਧਿਆਪਕ ਅਤੇ ਉਸ ਤੋਂ ਬਾਅਦ ਕੋਈ ਵੀ ਹੁਨਰ ਸਿਖਾਉਣ ਵਾਲੇ ਆਪਣੇ ਉਸਤਾਦ ਹੁੰਦੇ ਹਨ,ਜਿਨ੍ਹਾਂ ਦਾ ਮਾਣ, ਸਤਿਕਾਰ ਸਾਨੂੰ ਹਮੇਸ਼ਾਂ ਕਰਨਾ ਚਾਹੀਦਾ ਹੈ ਇਸ ਤੋ ਇਲਾਵਾ ਉਹਨਾਂ ਨੇ ਤਣਾਅ ਮੁਕਤ ਜੀਵਨ ਜੀਨ ਦੇ ਬਹੁਤ ਸਾਰੇ ਨੁਕਤੇ ਸਮਝਾਏ। ਸਥਾਨਕ ਸੈਂਟਰ ਇੰਚਾਰਜ ਨੀਤੂ ਭੈਣ ਜੀ ਨੇ ਸਮੁੱਚੇ ਅਧਿਆਪਕ ਸਮਾਜ ਨੂੰ ਵਧਾਈ ਦਿੰਦੇ ਹੋਏ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਬਾਲਵਾਟਿਕਾ ਸਕੂਲ ਟਿੱਬੀ ਦੇ ਪਿ੍ਰੰਸੀਪਲ ਏ ਕੇ ਤਿਵਾੜੀ ਨੇ ਬ੍ਰਹਮਾਕੁਮਾਰੀ ਭੈਣਾਂ ਵਲੋਂ ਮਨਾਏ ਗਏ ਇਸ ਅਧਿਆਪਕ ਦਿਵਸ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਬ੍ਰਹਮਕੁਮਾਰੀ ਸੈਂਟਰ ਦੀਆਂ ਭੈਣਾਂ ਵੀ ਸਮਾਜ ਦੀਆਂ ਬਹੁਤ ਵੱਡੀਆਂ ਅਧਿਆਪਕ ਹਨ ਜੋ ਕਿ ਸਾਨੂੰ ਰਾਜਯੋਗ ਦੀ ਅਧਿਆਤਮਕ ਸ਼ਿਕਸ਼ਾ ਦੇਕੇ ਜੀਵਨ ਜੀਣ ਦੀ ਕਲਾ ਸਿਖਾਉਂਦੀਆਂ ਹਨ ਜਿਨ੍ਹਾਂ ਦਾ ਸਕੂਲ ਆਮ ਨਾਗਰਿਕ ਲਈ ਹਮੇਸ਼ਾਂ ਖੁਲ੍ਹਾ ਰਹਿੰਦਾ ਹੈ ਇਸ ਪ੍ਰੋਗਰਾਮ ਵਿੱਚ ਮੈਥ ਮਾਸਟਰ ਰਾਜ ਕੁਮਾਰ,ਪਰਵੀਨ ਕੁਮਾਰੀ,ਬਿਮਲਾ ਅਰੋੜਾ, ਕਿਰਨ ਵਡੇਰਾ, ਸੁਦੇਸ਼ ਤਾਇਲ ਅਤੇ ਸੁਖਦੇਵ ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀ ਅਤੇ ਸਥਾਨਕ ਭਾਈ ਭੈਣ ਵੀ ਸ਼ਾਮਿਲ ਸਨ।