ਸ੍ਰੀ ਫ਼ਤਹਿਗੜ੍ਹ ਸਹਿਬ/5 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦੇਣ ਲਈ ਜਿਲੇ ਅੰਦਰ 20 ਆਮ ਆਦਮੀ ਕਲੀਨਿਕ ਖੋਲੇ ਗਏ ਹਨ ,ਜਿਨਾਂ ਵਿੱਚੋਂ ਪਿੰਡ ਮਾਲੋਵਾਲ ਵਿਖੇ ਤਾਇਨਾਤ ਡਾਕਟਰ ਵੱਲੋਂ ਨੌਕਰੀ ਛੱਡ ਜਾਣ ਕਾਰਨ ਸਰਕਾਰ ਵੱਲੋਂ ਇੱਕ ਹੋਰ ਨਵੇਂ ਡਾਕਟਰ ਗਗਨਦੀਪ ਕੌਰ ਨੂੰ ਸਿਲੈਕਟ ਕੀਤਾ ਗਿਆ ਹੈ ਜਦਕਿ ਪਿੰਡ ਸੰਘੋਲ ਵਿਖੇ ਆਮ ਆਦਮੀ ਕਲੀਨਿਕ ਤੇ ਤੈਨਾਤ ਡਾਕਟਰ ਨੂੰ ਜਿਲਾ ਹਸਪਤਾਲ ਵਿਖੇ ਤਾਇਨਾਤ ਕੀਤੇ ਜਾਣ ਕਾਰਨ ਉਨ੍ਹਾਂ ਦੀ ਥਾਂ ਤੇ ਨਵੇਂ ਡਾਕਟਰ ਸਤਬੀਰ ਸਿੰਘ ਨੂੰ ਸਰਕਾਰ ਵੱਲੋਂ ਸਲੈਕਟ ਕੀਤਾ ਗਿਆ ਹੈ । ਸਰਕਾਰ ਵੱਲੋਂ ਸਲੈਕਟ ਕੀਤੇ ਇਹਨਾਂ ਦੋਵਾਂ ਡਾਕਟਰਾਂ ਨੂੰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਵੱਲੋਂ ਨਿਯੁਕਤੀ ਪੱਤਰ ਦਿੰਦੇ ਹੋਏ ਹਦਾਇਤ ਕੀਤੀ ਗਈ ਕਿ ਉਹ ਤੁਰੰਤ ਆਪੋ ਆਪਣੇ ਨਿਯੁਕਤੀ ਸਥਾਨ ਤੇ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਰਦਜੀਤ ਕੌਰ ਨੇਂ ਦੱਸਿਆ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਵਿਭਾਗ,ਪੰਜਾਬ ਵੱਲੋਂ ਭੇਜੀ ਗਈ ਸੂਚੀ ਅਨੁਸਾਰ ਨਵੇ ਨਿਯੁਕਤ ਕੀਤੇ ਗਏ ਡਾਕਟਰ ਤੁਰੰਤ ਆਪੋ-ਆਪਣੇ ਸਟੇਸ਼ਨ ਤੇ ਸਬੰਧਤ ਸੀਨੀਅਰ ਮੈਡੀਕਲ ਅਫਸਰਾਂ ਨੂੰ ਆਪਣੀ ਹਾਜਰੀ ਰਿਪੋਰਟ ਪੇਸ਼ ਕਰਨਗੇ। ਡਾਕਟਰਾਂ ਨੂੰ ਵਧਾਈ ਦਿੰਦੇ ਹੋਏ ਡਾ. ਦਵਿੰਦਰਜੀਤ ਕੋਰ ਨੇਂ ਉਹਨਾਂ ਨੂੰ ਆਪੋ ਆਪਣੀ ਡਿਉਟੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ ਕਿਉਂਕਿ ਜ਼ਿਲ੍ਹੇ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੀ ਕੋਈ ਘਾਟ ਨਹੀ ਹੈ, ਇਸ ਲਈ ਉਹ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣੀਆਂ ਯਕੀਨੀ ਬਣਾਉਣ ਕਿਉਂਕਿ ਸਰਕਾਰ ਸਿਹਤ ਵਿਭਾਗ ਦੁਆਰਾ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਵਚਨਬੱਧ ਹੈ ਇਸ ਲਈ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਫਿਰ ਵੀ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤਾਂ ਓਹ ਸਬੰਧਤ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕਰਨ। ਇਸ ਮੌਕੇ ਤੇ ਸਟੈਨੋ ਬਲਜੀਤ ਕੌਰ, ਡੀ.ਪੀ.ਐਮ.ਡਾ ਕਸੀਤਿਜ ਸੀਮਾ ਤੋਂ ਇਲਾਵਾ ਨਵਨਿਯੁਕਤ ਮੈਡੀਕਲ ਅਫਸਰ ਵੀ ਮੌਜੂਦ ਸਨ।