ਸ੍ਰੀ ਚਮਕੌਰ ਸਾਹਿਬ (ਕੁਲਦੀਪ ਸਿੰਘ ਓਇੰਦ) 5 ਸਤੰਬਰ
ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਚਮਕੌਰ ਸਾਹਿਬ ਦਾ ਇੱਕ ਭਰਵਾਂ ਜਨਰਲ ਇਜਲਾਸ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਬਾਬਾ ਸੰਗਤ ਸਿੰਘ ਵਿਖੇ ਸੁਸਾਇਟੀ ਦੇ ਬਾਨੀ ਲਾਭ ਸਿੰਘ , ਗਿਆਨ ਚੰਦ , ਮਾਸਟਰ ਰਤਨ ਸਿੰਘ ਤੇ ਬਲਦੇਵ ਸਿੰਘ ਦੀ ਸਰਪਰਸਤੀ ਹੇਠ ਹੋਇਆਂ । ਇਸ ਇਜਲਾਸ ਵਿਚ ਵੱਖ ਵੱਖ ਵਾਰਡਾਂ ਸਮੇਤ ਇਲਾਕੇ ਵਿਚੋਂ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਸੁਸਾਇਟੀ ਮੈਂਬਰ ਸ਼ਾਮਿਲ ਹੋਏ। ਸੁਸਾਇਟੀ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੀਟਾ ਅਤੇ ਗਿਆਨ ਸਿੰਘ ਰਾਏਪੁਰ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਰਾਜਨੀਤਿਕ ਮਨੋਰਥ ਨੂੰ ਮੁੱਖ ਰੱਖਦਿਆਂ ਰਵਿਦਾਸੀਆ ਭਾਈਚਾਰੇ ਸਮੇਤ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਅਹੁਦੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਇੱਕ ਕਮੇਟੀ ਬਣਾਈ ਸੀ, ਇਜਲਾਸ ਵਿੱਚ ਸ਼ਾਮਿਲ ਸਮੁੱਚੇ ਭਾਈਚਾਰੇ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਸ ਕਮੇਟੀ ਨੂੰ ਖਾਰਜ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਗੁਰਚਰਨ ਸਿੰਘ ਮਾਣੇ ਮਾਜਰਾ ਦੀ ਅਗਵਾਈ ਹੇਠ ਮੌਜੂਦਾ ਕੰਮ ਕਰਦੀ ਕਮੇਟੀ ਨੂੰ ਆਉਂਦੇ ਦੋ ਸਾਲਾਂ ਲਈ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਵਿਚ ਗੁਰਚਰਨ ਸਿੰਘ ਮਾਣੇ ਮਾਜਰਾ ਪ੍ਰਧਾਨ, ਚੇਅਰਮੈਨ ਮਲਾਗਰ ਸਿੰਘ, ਕੈਸ਼ੀਅਰ ਗਿਆਨ ਸਿੰਘ, ਜਰਨਲ ਸਕੱਤਰ ਸਤਵਿੰਦਰ ਸਿੰਘ ਨੀਟਾ, ਗੁਰਿੰਦਰ ਸਿੰਘ ਤੇ ਜਸਬੀਰ ਸਿੰਘ ਕਮਾਂਡੋ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਮੁੱਖ ਸਲਾਹਕਾਰ, ਸਰਪ੍ਰਸਤ ਬਲਦੇਵ ਸਿੰਘ ਤੇ ਲਾਭ ਸਿੰਘ, ਸਹਾਇਕ ਖਜਾਨਚੀ ਸੁਖਦੇਵ ਸਿੰਘ, ਗੁਰਮੀਤ ਸਿੰਘ ਸਲਾਹਕਾਰ ਆਦਿ ਸਾਰੇ ਪੁਰਾਣੇ ਅਹੁਦੇਦਾਰ ਆਪੋ - ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣਗੇ । ਇਸ ਸਮੇਂ ਇਹ ਫੈਸਲਾ ਵੀ ਕੀਤਾ ਗਿਆ ਕਿ ਸਾਰੇ ਸ਼ਹਿਰ ਦੇ ਵਾਰਡਾਂ ਵਿਚੋਂ ਨੌਜਵਾਨਾਂ ਨੂੰ ਇਕੱਤਰ ਕਰਕੇ ਨੌਜਵਾਨ ਫਰੰਟ ਵੀ ਬਣਾਇਆ ਜਾਵੇਗਾ। ਇਸ ਮੌਕੇ ਜਗਜੀਤ ਸਿੰਘ , ਡਾਕਟਰ ਸੋਹਣ ਸਿੰਘ, ਸਵਰਨ ਸਿੰਘ , ਉਂਕਾਰ ਸਿੰਘ , ਰਾਜਵਿੰਦਰ ਸਿੰਘ , ਮਿਸਤਰੀ ਜਰਨੈਲ ਸਿੰਘ , ਠੇਕੇਦਾਰ ਬਲਵਿੰਦਰ ਸਿੰਘ, ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਅਤੇ ਅਜੈਬ ਸਿੰਘ ਆਦਿ ਹਾਜਰ ਸਨ ।