ਸਮਰਾਲਾ 05 ਸਤੰਬਰ (ਭਾਰਦਵਾਜ)
ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਜੀ ਦੇ 136ਵੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਬੜੀ ਹੀ ਉਤਸ਼ਾਹ ਪੂਰਵਕਤਾ ਨਾਲ ਮਨਾਇਆ।
ਸਮਾਰੋਹ ਦਾ ਆਰੰਭ ਅਧਿਆਪਕ ਰੋਹਿਤ ਸ਼ਰਮਾ ਅਤੇ ਅਮਨਦੀਪ ਕੌਰ ਦੀ ਅਗਵਾਈ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਵੇਰ ਦੀ ਪ੍ਰਾਰਾਥਨਾ ਸਭਾ ਦੁਆਰਾ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਸਰਵਪੱਲੀ ਡਾਕਟਰ ਰਾਧਾ-ਕ੍ਰਿਸ਼ਨ ਜੀ ਦੇ ਜੀਵਨ ਉੱਤੇ ਰੌਸ਼ਨੀ ਪਾਈ। ਇਸ ਮੌਕੇ ਪਿ੍ਰੰਸੀਪਲ ਡਾਕਟਰ ਮੋਨਿਕਾ ਮਲਹੋਤਰਾ ਤੇ ਸਮੂਹ ਸਟਾਫ ਨੇ ਸਰਵਪੱਲੀ ਡਾਕਟਰ ਰਾਧਾ-ਕ੍ਰਿਸ਼ਨ ਜੀ ਦੀ ਫੋਟੋ ਅੱਗੇ ਸ਼ਮਾ ਰੋਸ਼ਨ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਹੀ ਵੱਖ ਵੱਖ ਅਧਿਆਪਕਾਂ ਦਾ ਰੋਲ ਵੀ ਅਦਾ ਕੀਤਾ ਗਿਆ । ਇਸ ਦੌਰਾਨ ਜਿੱਥੇ ਬੱਚੇ ਸਾਰਾ ਦਿਨ ਸੰਬੰਧਿਤ ਅਧਿਆਪਕਾਂ ਦੇ ਨਾਲ ਰਹੇ ਉੱਥੇ ਹੀ ਉਹਨਾਂ ਨੇ ਅਧਿਆਪਕਾਂ ਦੇ ਪੀਰੀਆਡਾਂ ਵਿੱਚ ਬੱਚਿਆਂ ਨੂੰ ਪੜਾਉਣ ਦਾ ਅਨੋਖਾ ਤੇ ਰੋਮਾਂਚਕ ਅਨੁਭਵ ਵੀ ਪ੍ਰਾਪਤ ਕੀਤਾ ਅਤੇ ਸਾਰੇ ਹੀ ਅਧਿਆਪਕਾਂ ਨੂੰ ਆਧਿਆਪਕ ਦਿਵਸ਼ ਦੀਆ ਸ਼ੁਭਕਾਮਨਾਵਾਂ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਵਿਸ਼ੇਸ਼ ਮੌਕੇ ਉੱਤੇ ਸਕੂਲ ਮੈਨੇਜਮੈਂਟ ਤੇ ਪਿ੍ਰੰਸੀਪਲ ਡਾਕਟਰ ਮੋਨਿਕਾ ਮਲਹੋਤਰਾ ਨੇ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਅਧਿਆਪਕ ਮੋਮਬੱਤੀ ਦੀ ਤਰ੍ਹਾਂ ਜਲ ਕੇ ਸਮਾਜ ਵਿੱਚ ਗਿਆਨ ਰੂਪੀ ਰੋਸ਼ਨੀ ਫੈਲਾਉਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਡਾਕਟਰ ਰਾਧਾ-ਕ੍ਰਿਸ਼ਨ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਇਕ ਆਦਰਸ਼ ਅਧਿਆਪਕ ਬਣ ਕੇ ਸਮਾਜ ਨੂੰ ਜਾਗਿ੍ਰਤ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।