ਮਾਛੀਵਾੜਾ ਸਾਹਿਬ 5 ਸਤੰਬਰ (ਸੁਸ਼ੀਲ ਕੁਮਾਰ)
ਸਥਾਨਕ ਸਰਕਾਰੀ ਕਾਲਜ ਵਿਖੇ ਉਚੇਰੀ ਸਿੱਖਿਆ ਪੰਜਾਬ ਦੀਆ ਹਦਾਇਤਾ ਅਨੁਸਾਰ ਪਿ੍ਰੰਸੀਪਲ ਡਾ ਪ੍ਰਭਜੋਤ ਕੌਰ ਗਿੱਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਵਿਦਿਅਕ, ਸਾਹਿਤਿਕ ਤੇ ਸਭਿਆਚਾਰਕ ਗਤੀਵਿਧੀਆ ਕਨਵੀਨਰ ਡਾ ਕਮਲਜੀਤ ਕੌਰ ਬਾਂਗਾ ਨੇ ਦੱਸਿਆ ਕਿ ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾ ਦੇ ਵਿਦਿਆਰਥੀਆ ਵੱਲੋ ਇਸ ਮੌਕੇ ਤੇ ਸਾਹਿਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਿ੍ਰੰਸੀਪਲ ਡਾ ਗਿੱਲ ਨੇ ਵਿਦਿਆਰਥੀਆ ਨੂੰ ਉਹਨਾ ਦੇ ਜੀਵਨ ਵਿੱਚ ਅਧਿਆਪਕ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਡਾ ਬਾਂਗਾ ਨੇ ਅਧਿਆਪਕ ਦਿਵਸ ਦੀ ਮਹਾਨਤਾ ਦੇ ਨਾਲ ਅਧਿਆਪਕ ਦੀ ਮਹਾਨਤਾ ਬਾਰੇ ਗੱਲ ਕਰਦਿਆ ਕਿਹਾ ਕਿ ਇੱਕ ਚੰਗਾ ਅਧਿਆਪਕ ਉਹ ਹੁੰਦਾ ਆ ਜੋ ਨਾ ਸਿਰਫ ਇਹ ਦੱਸਦਾ ਹੈ ਕਿ ਸਹੀ ਕੀ ਹੈ, ਸਗੋ ਉਹ ਹੁੰਦਾ ਹੈ ਜੋ ਵੀ ਇਹ ਦੱਸਦਾ ਕਿ ਗਲਤ ਕੀ ਹੈ। ਸਟਾਫ ਤੇ ਵਿਦਿਆਰਥੀਆ ਦੇ ਸਹਿਯੋਗ ਨਾਲ ਇਹ ਸਮਾਗਮ ਸਫਲ ਹੋ ਨਿਬੜਿਆ ਸਾਰੇ ਅਧਿਆਪਕਾ ਨੇ ਵਿਦਿਆਰਥੀਆ ਨੂੰ ਸ਼ੁਭ ਕਾਮਨਾਵਾ ਦਿੰਦੇ ਹੋਏ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ