ਹਰਜਿੰਦਰ ਸਿੰਘ ਗੋਲਣ ਭਿਖੀਵਿੰਡ 5 ਸਤੰਬਰ
ਭਿਖੀਵਿੰਡ ਸ਼ਹਿਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਸਹੂਲਤਾਂ ਸਾਫ ਸੁਥਰਾ ਪ੍ਰਬੰਧ ਸੀਵਰੇਜ ਸਿਸਟਮ ਦੇਣ ਲਈ ਭਾਵੇਂ ਬੇਸ਼ੱਕ ਹਰ ਮਹੀਨੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਪਰ ਭਿੱਖੀਵਿੰਡ ਸ਼ਹਿਰ ਦੀਆਂ ਗਲੀਆਂ ਚ ਖੜਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਣ ਦੇ ਕਾਰਨ ਇੰਜ ਮਹਿਸੂਸ ਹੁੰਦਾ ਕਿ ਸਫਾਈ ਦੇ ਨਾਮ ਤੇ ਖਰਚ ਕੀਤੇ ਜਾ ਰਹੇ ਲੱਖਾਂ ਰੁਪਏ ਕਿਸ ਕੰਮ ਉੱਤੇ ਖਰਚ ਕੀਤੇ ਜਾ ਰਹੇ ਹਨ। ਖੇਮਕਰਨ ਰੋਡ ਸਥਿਤ ਭਿਖੀਵਿੰਡ ਦੇ ਵਸਨੀਕ ਮਨਮੋਹਿਤ ਸਿੰਘ, ਪਾਲ ਸਿੰਘ, ਹਰਭਿੰਦਰ ਸਿੰਘ, ਬਲਬੀਰ ਕੌਰ, ਨਿੰਦਰ ਕੌਰ ਨੇ ਗਲੀ ਚ ਖੜਾ ਗੰਦਾ ਪਾਣੀ ਵਿਖਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਭਿਖੀਵਿੰਡ ਕਮੇਟੀ ਸਫਾਈ ਕਰਮਚਾਰੀਆਂ ਨੂੰ ਵਾਰ-ਵਾਰ ਬੇਨਤੀ ਕਰਨ ਤੇ ਕੰਨ ਤੇ ਜੂ ਤੱਕ ਨਹੀ ਸਰਕਦੀ ਪਈ ਜਿਸ ਦੇ ਸੀਵਰੇਜ ਦਾ ਗੰਦਾ ਪਾਣੀ ਸਾਡੇ ਘਰਾਂ ਵਿੱਚ ਵੜ ਰਿਹਾ ਹੈ।ਉਪਰੋਕਤ ਸ਼ਹਿਰ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਥਾਨਕ ਸਰਕਾਰ ਡਿਪਟੀ ਡਾਇਰੈਕਟਰ ਤਰਨਤਰਨ, ਐਸਡੀਐਮ ਭਿੱਖੀਵਿੰਡ ਪਾਸੋਂ ਪੁਰਜੋਰ ਮੰਗ ਕੀਤੀ ਸੀਵਰੇਜ ਠੇਕੇਦਾਰ ਖਿਲਾਫ ਸਖਤ ਕਾਰਵਾਈ ਕਰਕੇ ਭਿਖੀਵਿੰਡ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਭਰਿਸ਼ਟਾਚਾਰੀ ਲੋਕਾਂ ਨੂੰ ਨੱਥ ਪਾਈ ਜਾਵੇ।