ਸ੍ਰੀ ਫ਼ਤਹਿਗੜ੍ਹ ਸਾਹਿਬ/6 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਹਰ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ। ਸਮਾਜ ਵਿਚ ਭਾਈਚਾਰਕ ਸਾਂਝ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਸਮਾਜ ਓਨੀ ਹੀ ਜ਼ਿਆਦਾ ਤਰੱਕੀ ਕਰਦਾ ਹੈ। ਇਸ ਲਈ ਲਾਜ਼ਮੀ ਹੈ ਕਿ ਸਮਾਜ ਵਿਚ ਵਿਚਰਦਿਆਂ ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ ਅਤੇ ਹਰ ਇਕ ਦੇ ਅਕੀਦੇ ਤੇ ਵਿਸ਼ਵਾਸ ਦਾ ਸਤਿਕਾਰ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਨਤਾ ਸੇਵਾ ਦਲ ਸਰਹਿੰਦ ਮੰਡੀ ਵੱਲੋਂ ਡਾਕਖਾਨਾ ਰੋਡ ਵਿਖੇ ਕਰਵਾਏ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਵਿੱਚ ਹਾਜ਼ਰੀ ਲਗਵਾਉਣ ਵੇਲੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਸਾਨੂੰ ਸਾਡੀਆਂ ਉੱਚੀਆਂ ਕਦਰਾਂ ਕੀਮਤਾਂ ਨਾਲ ਜੋੜਦੇ ਹਨ, ਓਥੇ ਸਮਾਜਕ ਤੰਦਾਂ ਨੂੰ ਵੀ ਮਜ਼ਬੂਤ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਡੇ ਧਾਰਮਿਕ ਅਕੀਦਿਆਂ ਤੋਂ ਸੇਧ ਲੈ ਕੇ ਜੀਵਨ ਬਤੀਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਜਿੰਨੀ ਜ਼ਿਆਦਾ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਓਨਾ ਹੀ ਸਾਡਾ ਸਮਾਜ ਤੇ ਦੇਸ਼ ਤਰੱਕੀ ਕਰੇਗਾ। ਅੱਜ ਲੋੜ ਹੈ ਕਿ ਨੌਜਵਾਨ ਤੇ ਬੱਚੇ ਅਜਿਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤੇ ਆਪਣੀ ਵਿਰਾਸਤ ਨਾਲ ਜੁੜਨ। ਸਮਾਗਮ ਦੌਰਾਨ ਹਲਕਾ ਵਿਧਾਇਕ ਤੇ ਉਹਨਾਂ ਦੀ ਟੀਮ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੀ ਲਵਿਸ਼ ਲਵ ਤੇ ਸ਼੍ਰੀ ਅਭਿਨਵ ਏਰਨ ਵੱਲੋਂ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ, ਜੈ ਪਾਲ ਰਾਣਾ ਪ੍ਰਧਾਨ, ਸੰਜੈ ਚੰਦੀ ਮੀਤ ਪ੍ਰਧਾਨ, ਲੋਕੇਸ਼ ਸੂਦ ਪ੍ਰੋ. ਇੰਚ., ਵਿੱਕੀ ਰਾਣਾ ਪ੍ਰੋ. ਇੰਚ., ਸਤੀਸ਼ ਕੁਮਾਰ ਕੈਸ਼ੀਅਰ, ਸਚਿਨ ਮੜਕਨ ਜਨਰਲ ਸਕੱਤਰ, ਦਯਾ ਨੰਦ ਵਿਸ਼ਾਲ, ਵਿਨੀਤ ਸੂਦ, ਪਰਦੀਪ ਨਰੂਲਾ,ਆਦਿਤਿਆ ਚੋਪੜਾ,ਰਮਨੀਲ ਸ਼ਰਮਾ, ਦੀਪਕ ਵਰਮਾ,ਨਰੇਸ਼ ਕੁਮਾਰ,ਅਨਿਲ ਕੁਮਾਰ, ਆਕਾਸ਼ ਅਸਥਾ,ਮੁਕੇਸ਼ ਮੰਗੀ,ਸਚਿਨ ਸਹਿਦੇਵ, ਅਨਿਲ ਸਹਿਦੇਵ,ਆਰ.ਕੇ. ਸੂਦ,ਸੁਰਿੰਦਰ ਢੰਡ, ਵਿਕਾਸ ਵਰਮਾ,ਅਸ਼ੋਕ ਕੁਮਾਰ, ਗੁਰਕਿਰਪਾਲ ਸਿੰਘ ਨੀਟੂ,ਅਮਿਤ ਵਰਮਾ,ਸੰਜੀਵ ਵਰਮਾ, ਪੰਕਜ ਗੋਇਲ, ਪਰਮਜੀਤ ਸਿੰਘ ਚੀਮਾ, ਮਯੰਕ ਠੁਕਰਾਲ ਸਮੇਤ ਵੱਡੀ ਗਿਣਤੀ ਸ਼ਰਧਾਲੂ ਤੇ ਪਤਵੰਤੇ ਹਾਜ਼ਰ ਸਨ।