ਸ੍ਰੀ ਫ਼ਤਹਿਗੜ੍ਹ ਸਾਹਿਬ/6 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ਼ਰਾਬ ਪੀਣ ਵਾਲੇ ਅਹਾਤੇ 'ਚ ਜਸਪ੍ਰੀਤ ਸਿੰਘ ਉਰਫ ਜੱਸੂ ਨਾਮਕ ਨੌਜਵਾਨ 'ਤੇ ਕਾਤਲਾਨਾ ਹਮਲਾ ਕਰਕੇ ਉਸਨੂੰ ਜਾਨੋਂ ਮਾਰ ਦੇਣ ਦੇ ਦੋਸ਼ ਹੇਠ ਬਸੀ ਪਠਾਣਾਂ ਪੁਲਿਸ ਵੱਲੋਂ ਮ੍ਰਿਤਕ ਦੇ ਇੱਕ ਜਾਣਕਾਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਡੀ.ਐਸ.ਪੀ. ਬਸੀ ਪਠਾ ਜਦੋਂ ਮੁੜ ਕੇ ਘਣਾਂ ਰਾਜ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਫਿਰੋਜ਼ਪੁਰ ਦੇ ਗੁਰਮੀਤ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਲੜਕਾ ਜਸਪ੍ਰੀਤ ਸਿੰਘ ਉਰਫ ਜੱਸੂ(34) ਮੋਟਰਸਾਈਕਲ ਲੈ ਕੇ ਸ਼ਾਮ ਨੂੰ ਘਰੋਂ ਚਲਾ ਗਿਆ ਸੀ ਜੋਰ ਨਹੀਂ ਪਰਤਿਆ ਤਾਂ ਉਹ ਅਗਲੇ ਦਿਨ ਉਸਦੀ ਭਾਲ ਕਰਦਾ ਹੋਇਆ ਬਸੀ ਪਠਾਣਾਂ ਦੀ ਗੈਸ ਏਜੰਸੀ ਨੇੜਲੇ ਸ਼ਰਾਬ ਦੇ ਠੇਕੇ ਕੋਲ ਪੁੱਜਾ ਤਾਂ ਜਸਪ੍ਰੀਤ ਸਿੰਘ ਉਰਫ ਜੱਸੂ ਉੱਥੇ ਆਪਣੇ ਇੱਕ ਜਾਣਕਾਰ ਸੁਖਦੇਵ ਸਿੰਘ ਉਰਫ ਸੁੱਖੂ ਵਾਸੀ ਤਲਾਣੀਆਂ ਨਾਲ ਖੜ੍ਹਾ ਸੀ ਜਿਸ ਨੇ ਉਸਨੂੰ ਕਿਹਾ ਕਿ ਤੁਸੀਂ ਘਰ ਚਲੇ ਜਾਓ ਮੈਂ ਅੱਧੇ ਘੰਟੇ ਤੱਕ ਘਰ ਆਉਂਦਾ ਹਾਂ।ਜਿਸ 'ਤੇ ਉਹ ਘਰ ਚਲਾ ਗਿਆ ਪਰ ਜਦੋਂ ਅੱਧੀ ਰਾਤ ਤੱਕ ਉਸਦਾ ਲੜਕਾ ਜੱਸੂ ਘਰ ਨਹੀਂ ਪਰਤਿਆ ਤਾਂ ਉਹ ਉਸਦੀ ਭਾਲ ਕਰਦਾ ਹੋਇਆ ਫਿਰ ਬਸੀ ਪਠਾਣਾਂ ਦੇ ਉਕਤ ਅਹਾਤੇ 'ਚ ਗਿਆ ਜਿੱਥੇ ਮੌਜ਼ੂਦ ਅਹਾਤਾ ਮਾਲਕ ਹਰੀ ਰਾਮ ਨੇ ਉਸਨੂੰ ਦੱਸਿਆ ਕਿ ਤੁਹਾਡੇ ਲੜਕੇ ਦੇ ਨਾਲ ਆਇਆ ਸੁਖਦੇਵ ਸਿੰਘ ਉਰਫ ਸੁੱਖੂ ਰਾਤ ਕਰੀਬ ਦਸ ਵਜੇ ਤੁਹਾਡੇ ਲੜਕੇ ਜਸਪ੍ਰੀਤ ਸਿੰਘ ਉਰਫ ਜੱਸੂ ਦੇ ਸਿਰ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਭੱਜ ਗਿਆ ਜਿਸ ਤੋਂ ਬਾਅਦ ਤੁਹਾਡੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭੇਜ ਦਿੱਤਾ ਗਿਆ।ਗੁਰਮੀਤ ਸਿਘ ਜਦੋਂ ਹਸਪਤਾਲ ਪੁੱਜਾ ਤਾਂ ਉਸਨੂੰ ਪਤਾ ਲੱਗਾ ਕਿ ਜਸਪ੍ਰੀਤ ਸਿੰਘ ਜੱਸੂ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਲਾਸ਼ ਹਸਪਤਾਲ ਦੀ ਮੌਰਚਰੀ 'ਚ ਪਈ ਹੈ।ਡੀ.ਐਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਸੁਖਦੇਵ ਸਿੰਘ ਉਰਫ ਸੁੱਖੂ ਨੇ ਉਸਦੇ ਲੜਕੇ ਜਸਪ੍ਰੀਤ ਸਿੰਘ ਉਰਫ ਜੱਸੂ ਦਾ ਕਤਲ ਕੀਤਾ ਹੈ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਸੁਖਦੇਵ ਸਿੰਘ ਉਰਫ ਸੁੱਖੂ ਵਾਸੀ ਪਿੰਡ ਆਲੀਆਂ ਵਿਰੁੱਧ ਅ/ਧ 103(1) ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਦੇ ਹੋਏ ਥਾਣਾ ਬਸੀ ਪਠਾਣਾਂ ਦੀ ਪੁਲਿਸ ਪਾਰਟੀ ਵੱਲੋਂ ਕਤਲ ਕਰਕੇ ਫਰਾਰ ਹੋਏ ਸੁਖਦੇਵ ਸਿੰਘ ਉਰਫ ਸੁੱਖੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ 'ਚ ਵਰਤਿਆ ਗਿਆ ਹਥਿਆਰ ਬਰਾਮਦ ਕਰਵਾਉਣ ਦੇ ਯਤਨ ਕੀਤੇ ਜਾਣਗੇ ਤੇ ਮਾਮਲੇ ਦੀ ਤਫਤੀਸ਼ ਫਿਲਹਾਲ ਜਾਰੀ ਹੈ।