ਗੁਰਦਾਸਪੁਰ 6 ਸਤੰਬਰ ( ਅਸ਼ਵਨੀ ) :-
ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਪਿ੍ਰੰਸੀਪਲ ਠਾਕੁਰ ਪ੍ਰਵੀਨ ਸਿੰਘ ਦੀ ਅਗਵਾਈ ਹੇਠ ਟੀਚਰ ਡੇ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸਪੈਸ਼ਲ ਅਸੈਂਬਲੀ ਕਰਕੇ ਕੀਤੀ ਗਈ । ਇਸ ਵਿੱਚ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਦੇ ਬਹੁਤ ਹੀ ਸੋਹਣਾ ਸਮੂਹ ਗੀਤ ਪੇਸ਼ ਕਰਕੇ ਅਧਿਆਪਕਾਂ ਪ੍ਰਤੀ ਪ੍ਰੇਮ ਅਤੇ ਸਨਮਾਨ ਨੂੰ ਪ੍ਰਗਟ ਕੀਤਾ । ਵਿਦਿਆਰਥੀਆਂ ਵੱਲੋਂ ਗੀਤ , ਕਵਿਤਾ ਆਦਿ ਪੇਸ਼ ਕੀਤੇ ਗਏ । ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਾਇਸ ਚੈਅਰ ਪਰਸਨ ਸ਼੍ਰੀਮਤੀ ਦਲਜੀਤ ਕੌਰ , ਮੈਨੇਜਿੰਗ ਡਾਇਰੈਕਟਰ ਜੈ ਦੀਪ ਸਿੰਘ , ਪਿ੍ਰੰਸੀਪਲ ਠਾਕੁਰ ਪ੍ਰਵੀਨ ਸਿੰਘ , ਹੈੱਡ ਮਿਸਟਰਸ ਸ਼੍ਰੀਮਤੀ ਸ਼ਿਖਾ ਪਰਮਾਰ ਮੋਜੂਦ ਸਨ । ਇਸ ਤੋਂ ਇਲਾਵਾ ਸਕੂਲ ਦੇ ਹਰ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਆਪਣੀਆਂ ਜਮਾਤਾਂ ਨੂੰ ਬਹੁਤ ਹੀ ਵੱਧੀਆ ਢੰਗ ਨਾਲ ਸਜਾ ਕੇ ਆਪਣੇ ਅਧਿਆਪਕਾਂ ਪ੍ਰਤੀ ਪ੍ਰੇਮ ਦਾ ਪ੍ਰਗਟਾਵਾ ਕੀਤਾ ।
ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਵੱਲੋ ਅਧਿਆਪਕਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਗਾਇਨ ਨਾਲ ਕੀਤੀ ਗਈ । ਇਸ ਮੋਕੇ ਅਧਿਆਪਕਾਂ ਦੇ ਮਨੋਰੰਜਨ ਲਈ ਪਾਰਸਲ ਪਾਸਿੰਗ , ਸਟੋਰੀ ਸਿਕਿਉਸ , ਮਮਿਕਰੀ , ਮਿਉਜੀਕਲ ਚੈਅਰ ਆਦਿ ਕਈ ਤਰਾ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ । ਜੇਤੂ ਅਧਿਆਪਕਾਂ ਨੂੰ ਇਨਾਮ ਵੀ ਦਿੱਤੇ ਗਏ । ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਸੱਭਿਆਚਾਰਕ ਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਪ੍ਰੋਗਰਾਮ ਦੀ ਰੋਣਕ ਨੂੰ ਵਧਾਇਆ ਗਿਆ ।
ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਸਮੂਹ ਸਟਾਫ ਨੂੰ ਟੀਚਰ ਡੇ ਦੀ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ । ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ । ਇਹ ਦਿਨ ਅਧਿਆਪਕਾਂ ਦੇ ਪ੍ਰਤੀ ਪਿਆਰ ਅਤੇ ਸਨਮਾਨ ਪੇਸ਼ ਕਰਨ ਦਾ ਦਿਨ ਹੂੰਦਾ ਹੈ । ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆ ਨੂੰ ਉੱਚ ਮੁਕਾਮ ਤੇ ਲੈ ਜਾਣ ਵਿੱਚ ਅਧਿਆਪਕ ਦਾ ਅਹਿਮ ਯੋਗਦਾਨ ਹੁੰਦਾ ਹੈ ।