ਹਰਪ੍ਰੀਤ ਐੱਸ./ਬਲਜਿੰਦਰ ਬਰਾੜ
ਫ਼ਰੀਦਕੋਟ 6 ਸਤੰਬਰ :
ਮਿਸ਼ਨ ਡਿਵੈਲਪਮੈਂਟ ਕਲੱਬ ਅਤੇ ਹੋਟਲ ਸ਼ਾਹੀ ਹਵੇਲੀ ਫਰੀਦਕੋਟ ਵੱਲੋਂ ਪੰਜ ਸਤੰਬਰ ਅਧਿਆਪਕ ਦਿਵਸ ਮੌਕੇ ਕਰਵਾਇਆ ਗਿਆ ਜਿਲਾ ਪੱਧਰੀ ਅਧਿਆਪਕ ਸਨਮਾਨ ਸਮਾਰੋ ਇਤਿਹਾਸਿਕ ਤੌਰ ਤੇ ਯਾਦਗਾਰੀ ਹੋ ਨਿਬੜਿਆ ਪੂਰੇ ਜਿਲੇ ਵਿੱਚੋਂ ਪਹਿਲੀ ਵਾਰ ਕਿਸੇ ਸੰਸਥਾ ਨੇ ਪੂਰੇ ਤਕਨੀਕੀ ਢੰਗ ਨਾਲ ਸਿੱਖਿਆ ਵਿਭਾਗ ਦੇ ਸਮੁੱਚੇ ਅਧਿਕਾਰੀਆਂ ਅਤੇ ਆਪਣੀ ਪੂਰੀ ਟੀਮ ਦੀ ਮਦਦ ਨਾਲ ਚੋਣ ਕਰਕੇ ਸੇਵਾ ਮੁਕਤ ਅਧਿਆਪਕ, ਲੈਕਚਰਾਰ , ਮਾਸਟਰ , ਈਟੀਟੀ ਐਸੋਸੀਏਸ਼ਨ ਅਤੇ ਪ੍ਰੀ ਪ੍ਰਾਈਮਰੀ ਐਸੋਸੀਏਸ਼ਨ ਕਾਡਰ ਦੇ 90 ਅਧਿਆਪਕਾਂ ਨੂੰ ਖੂਬਸੂਰਤ ਮੈਮੋਰੈਂਡਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਮੁੱਖ ਮਹਿਮਾਨ ਵਜੋਂ ਚੀਫ ਜੁਡੀਸ਼ੀਅਲ ਮਜਿਸਟਰੇਟ ਸ਼੍ਰੀਮਤੀ ਗੁਰਪ੍ਰੀਤ ਕੌਰ ਪੀਸੀਐਸ ਹਾਜ਼ਰ ਰਹੇ । ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੀ ਪੀ ਈ ਓ ਜਗਤਾਰ ਸਿੰਘ ਮਾਨ , ਬੀ ਪੀ ਈ ਓ ਜਸਕਰਨ ਸਿੰਘ ਰੋਮਾਨਾ , ਬੀ ਪੀ ਈ ਓ ਭਰਪੂਰ ਸਿੰਘ , ਬੀ ਪੀ ਈ ਓ ਸੁਸ਼ੀਲ ਕੁਮਾਰ , ਬੀ ਪੀ ਈ ਓ ਸੁਰਜੀਤ ਸਿੰਘ ਮੌਜੂਦ ਰਹੇ। ਡਾਕਟਰ ਵਿਸ਼ਾਲ ਕੌਸ਼ਲ ਕਲੱਬ ਦੇ ਪ੍ਰਧਾਨ ਨੇ ਸਾਰਿਆਂ ਨੂੰ ਜੀ ਆਇਆ ਆਖਿਆ ਮੁੱਖ ਮਹਿਮਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਪ੍ਰੀਤ ਕੌਰ ਪੀਸੀਐਸ ਨੇ ਆਪਦੇ ਸੰਦੇਸ਼ ਵਿੱਚ ਕਿਹਾ ਕਿ ਉਹ ਵੀ ਆਪਣੇ ਅਧਿਆਪਕਾਂ ਦੇ ਯੋਗਦਾਨ ਕਰਕੇ ਇਸ ਅਹੁਦੇ ਤੇ ਬਿਰਾਜਮਾਨ ਹੋਏ ਹਨ ਅਤੇ ਅਧਿਆਪਕ ਸਨਮਾਨ ਸਮਾਰੋ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਸਮੇਂ ਬੀਪੀਈਓ ਜਸਕਰਨ ਸਿੰਘ ਨੇ ਕਿਹਾ ਮਿਸ਼ਨ ਡਿਵੈਲਪਮੈਂਟ ਕਲੱਬ ਅਤੇ ਹੋਟਲ ਸ਼ਾਹੀ ਹਵੇਲੀ ਨੇ ਇੰਨੀ ਵੱਡੇ ਪੱਧਰ ਤੇ ਯੋਗ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਸਿੱਖਿਆ ਵਿਭਾਗ ਫਰੀਦਕੋਟ ਦੀ ਜਾਨ ਵਿੱਚ ਨਵੀਂ ਰੂਹ ਪਾਈ ਹੈ ਅਤੇ ਸਨਮਾਨਿਤ ਅਧਿਆਪਕ ਵੀ ਇਸ ਦਾ ਮੁੱਲ ਹੋਰ ਦੁਗਨੀ ਮਿਹਨਤ ਕਰਕੇ ਮੋੜਨਗੇ । ਧੰਨਵਾਦੀ ਭਾਸ਼ਣ ਵਿੱਚ ਕਲੱਬ ਦੇ ਚੇਅਰਮੈਨ ਅਤੇ ਹੋਟਲ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਸੱਚਰ ਨੇ ਕਿਹਾ ਕਿ ਮੈਂ ਜੋ ਵੀ ਹਾਂ ਆਪਣੇ ਗੁਰੂਆਂ ਵਰਗੇ ਅਧਿਆਪਕਾਂ ਕਰਕੇ ਹੀ ਹਾਂ ਅਤੇ ਸਿੱਖਿਆ ਵਰਗੇ ਮਹਿਕਮੇ ਦੀ ਸੇਵਾ ਕਰਕੇ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ ਅਤੇ ਉਹਨਾਂ ਨੇ ਸਪੈਸ਼ਲੀ ਤੌਰ ਤੇ ਦੱਸਿਆ ਹਰ ਇੱਕ ਦੀ ਸੇਵਾ ਦੇ ਵਿੱਚ ਮੈਂ ਸਦਾ ਹਾਜ਼ਰ ਰਹਾਂਗਾ ਤੇ ਇਹੋ ਜਿਹੇ ਸਮਾਜ ਭਲਾਈ ਦੇ ਕੰਮ ਕਰਦਾ ਰਹਾਂਗਾ । ਮੰਚ ਸੰਚਾਲਕ ਸ੍ਰੀ ਹਰਪ੍ਰੀਤ ਸਿੰਘ ਸਕੂਲ ਮੁਖੀ ਟਿੱਬੀ ਭਰਾਈਆਂ , ਹੈਡ ਟੀਚਰ ਗੁਰਵਿੰਦਰ ਢਿੱਲੋਂ ਸੁੱਖਣ ਵਾਲਾ ਅਤੇ ਹੈਡ ਟੀਚਰ ਹਰਵਿੰਦਰ ਸਿੰਘ ਬੇਦੀ ਨੇ ਸਾਂਝਿਆਂ ਤੌਰ ਤੇ ਕੀਤੀ । ਇਸ ਸਮੇਂ ਬਹੁਤ ਅਧਿਆਪਕਾਂ ਦੀਆਂ ਅੱਖਾਂ ਖੁਸ਼ੀਆਂ ਵਿੱਚ ਨਮ ਸਨ ਕਿ ਉਹਨਾਂ ਦੀ ਕਈ ਸਾਲਾਂ ਦੀ ਮਿਹਨਤ ਦਾ ਮੁੱਲ ਅੱਜ ਸੰਸਥਾ ਨੇ ਪਾਇਆ ਹੈ । ਇਸ ਮੌਕੇ ਕਲੱਬ ਦੇ ਸਕੱਤਰ ਤੇਜਬੀਰ ਮਾਨ ,ਗੁਰਪ੍ਰੀਤ ਅਰੋੜਾ, ਕਪਿਲ ਅਗਰਵਾਲ ,ਕਰਮ ਸਿੰਘ, ਲੇਖਰਾਜ ਮਿੱਤਲ ,ਕੇਵਲ ਕ੍ਰਿਸ਼ਨ ਕਟਾਰੀਆ ਅਤੇ ਕ੍ਰਿਸ਼ਨ ਕੁਮਾਰ ਹਾਜ਼ਰ ਸਨ