ਜਲਾਲਾਬਾਦ, 6 ਸਤੰਬਰ (ਕੇਵਲ ਕਿ੍ਰਸ਼ਨ ਕੰਬੋਜ) -
ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ.) ਸਬ ਡਵੀਜਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ 66 ਕੇਵੀ ਸਬ ਸਟੇਸ਼ਨ ਪੀਰ ਬਖਸ਼ ਚੌਹਾਣ ਵਿਖੇ ਸਬ ਡਵੀਜਨ ਜਲਾਲਾਬਾਦ ਦੇ ਪ੍ਰਧਾਨ ਸੰਦੀਪ ਕੁਮਾਰ ਚੌਹਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਯੂਨੀਅਨ ਦੇ ਸਟੇਟ ਸਕੱਤਰ ਸੁਖਵਿੰਦਰ ਭਗਤ ਅਤੇ ਫਾਜਿਲਕਾ ਡਵੀਦਨ ਦੇ ਪ੍ਰਧਾਨ ਹਰਦੇਵ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵੱਖ ਵੱਖ ਸਬ ਸਟੇਸ਼ਨਾਂ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਹੋਈ। ਮੀਟਿੰਗ ਵਿਚ ਸਮੂਹ ਸਾਥੀਆ ਵੱਲੋਂ ਸੂਬਾ ਕਮੇਟੀ ਦੀ ਕਾਲ ਸਖਤੀ ਨਾਲ ਲਾਗੂ ਕਰਨ ਦਾ ਸੰਕਲਪ ਲਿਆ। ਵੱਖ ਵੱਖ ਬੁਲਾਰਿਆ ਵੱਲੋਂ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ, ਮੁਲਾਜਮ ਮੰਗਾਂ ਜਿਵੇਂ ਕਿ ਓ.ਸੀ. ਕੈਟਾਗਰੀ ਨੂੰ ਪੇ-ਬੈਡ ਦਾ ਲਾਭ ਆਰ.ਟੀ.ਐਮ. ਕੇਡਰ ਦੀ ਇਕ ਮੁਸ਼ਤ ਪ੍ਰਮੋਸ਼ਨ, ਸਰਕੂਲਰ ਨੰ. 811 ਤਹਿਤ ਖਤਮ ਕੀਤੀਆਂ ਅਸਾਮੀਆ ਬਹਾਲ ਕਰਨਾ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਨਹੀਂ ਤਾਂ ਸਮੂਹ ਸਬ-ਸਟੇਸ਼ਨ ਵਰਕ ਟੂ ਰੂਲ ਅਨੁਸਾਰ ਆਪਣੀ ਬਣਦੀ ਡਿਊਟੀ ਕਰੇਗਾ ਅਤੇ ਆਪਣੀ ਹਫਤਾਵਾਰੀ ਰੇਸਟ ਕਰੇਗਾ। ਜੇਕਰ ਮੈਨੇਜਮੈਂਟ ਫਿਰ ਵੀ ਨਾਂਹ ਜਾਗੀ ਤਾਂ ਸੂਬਾ ਕਮੇਟੀ ਦੀ ਕਾਲ ਤੇ ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਵੀ ਵੱਡਾ ਸੰਘਰਸ਼ ਉਲੀਕਿਆ ਜਾਂਦਾ ਹੈ ਤਾਂ ਉਸ ਤੇ ਸਮੂਹ ਮੈਂਬਰ ਸਖਤੀ ਨਾਲ ਲਾਗੂ ਕਰਣਗੇ, ਜਿਸਦੀ ਨਿਰੋਲ ਜੁੰਮੇਵਾਰੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।