ਬਨੂੜ, 6 ਸਤੰਬਰ (ਅਵਤਾਰ ਸਿੰਘ)
ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਅੱਜ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਡੀਆਰਓ ਮੋਹਾਲੀ ਅਮਨਦੀਪ ਸਿੰਘ ਚਾਵਲਾ ਨੂੰ ਮਿਲਿਆ ਅਤੇ ਸੜਕ ਲਈ ਐਕਵਾਇਵਰ ਹੋਈ ਜਮੀਨ ਸਬੰਧੀ ਕਿਸਾਨਾਂ ਨੂੰ ਆ ਰਹੀ ਕਈ ਮੁਸ਼ਕਿਲਾਂ ਬਾਰੇ ਜਾਣੂ ਕਰਾਇਆ ਅਤੇ ਉਨਾਂ ਦੇ ਸੁਖਾਂਵੇਂ ਹੱਲ ਦੀ ਮੰਗ ਕੀਤੀ। ਇਸ ਮੌਕੇ ਉਨਾਂ ਨਾਲ ਨੰਬਰਦਾਰ ਅਵਤਾਰ ਸਿੰਘ ਚੰਗੇਰਾ, ਚਤੰਨ ਸਿੰਘ ਮਨੌਲੀ ਸੂਰਤ, ਜਗੀਰ ਸਿੰਘ ਹੰਸ਼ਾਲਾਂ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
ਕਿਸਾਨ ਆਗੂ ਨੇ ਮਗ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਪਿੰਡ ਮਨੌਲੀ ਸੂਰਤ, ਪਰਾਗਪੁਰ, ਨੱਗਲ ਸਲੇਮਪੁਰ ਦੀ ਐਕਵਾਇਰ ਹੋਈ ਜਮੀਨ ਦੇ ਮਿਸ ਨੰਬਰ ਹਨ। ਜਿਨਾਂ ਦਾ ਅਜੇ ਮੁਆਵਜਾ ਨਹੀ ਮਿਲਿਆ। ਇਵੇਂ ਪਿੰਡ ਮਨੌਲੀ ਸੂਰਤ ਵਿਖੇ ਫੋਰ ਲਾਇਨ ਤੇ ਕੁਦਰਤੀ ਵਹਾਅ ਲਈ ਬਨਣ ਵਾਲੀ ਪੁੱਲੀ ਨੂੰ ਚੋੜਾ ਕਰਨ ਬਾਰੇ ਕਿਹਾ ਗਿਆ ਹੈ, ਜਿਥੇ ਅੱਧੀ ਦਰਜਨ ਪਿੰਡਾਂ ਦੇ ਬਰਸਾਤੀ ਪਾਣੀ ਦਾ ਵਹਾਅ ਹੁੰਦਾ ਹੈ। ਉਨਾਂ ਕਿਹਾ ਕੋਠਿਆਂ, ਟਿਊਬਵੈੱਲਾਂ, ਪਾਇਪ ਲਾਇਨ, ਦਰੱਖਤਾਂ ਆਦਿ ਦਾ ਵੀ ਮੁਆਵਜਾ ਨਹੀ ਮਿਲਿਆ। ਪਿੰਡ ਬੁੱਢਣਪੁਰ ਦੇ ਕਿਸਾਨਾਂ ਨੂੰ ਵੀ ਜਮੀਨ ਦਾ ਮੁਆਵਜਾ ਨਹੀ ਮਿਲਿਆ। ਉਨਾਂ ਕਿਹਾ ਕਿ ਮੰਗਾਂ ਸਬੰਧੀ ਮੰਗ ਪੱਤਰ ਦੇ ਦਿੱਤਾ ਹੈ ਅਤੇ ਡੀਆਰਓ ਨੇ ਉਨਾਂ ਹਰ ਮੁਸ਼ਕਿਲ ਦੂਰ ਕਰਨ ਦਾ ਭਰੋਸਾ ਦਿੱਤਾ ਹੈ।
ਜਦੋ ਇਸ ਸਬੰਧੀ ਡੀਆਰਓ ਮੋਹਾਲੀ ਅਮਨਦੀਪ ਸਿੰਘ ਚਾਵਲਾ ਨਾਲ ਸੰਪਰਕ ਕੀਤਾ, ਉਨਾਂ ਕਿਹਾ ਕਿ ਮਿਸ ਨੰਬਰਾਂ ਦੇ ਅਵਾਰਡ ਬਣ ਚੁੱਕੇ ਹਨ ਤੇ ਇੱਕ ਦੋ ਦਿਨ ਵਿੱਚ ਮੁਆਵਜਾ ਤਕਸੀਮ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜਿਹੜੀ ਸਮੱਸਿਅਵਾਂ ਉਨਾਂ ਦੇ ਲੇਬਲ ਦੀ ਹਨ, ਉਨਾਂ ਤੇ ਵਿਚਾਰ ਕਰਕੇ ਫੋਰੀ ਹੱਲ ਕਰ ਦਿੱਤਾ ਜਾਵੇਗਾ ਤੇ ਹੋਰਨਾਂ ਮੁਸ਼ਕਿਲਾਂ ਬਾਰੇ ਸਬੰਧਿਤ ਵਿਭਾਗਾ ਨੂੰ ਲਿਖ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।