ਸ੍ਰੀ ਫ਼ਤਹਿਗੜ੍ਹ ਸਾਹਿਬ/7 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਟੀ ਕਾਲਜ ਚੁੰਨੀ ਕਲਾਂ ਵਿਖੇ ਕਾਮਰਸ ਵਿਭਾਗ ਵੱਲੋਂ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਵਿੱਚ ਸ਼ਾਨਦਾਰ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ।ਇਹ ਪਾਰਟੀ ਬੀ. ਕਾਮ ,ਐਮ ਕਾਮ ਅਤੇ ਬੀ. ਬੀ. ਏ. ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ । ਇਸ ਮੌਕੇ ਵਿਦਿਆਰਥੀਆਂ ਵੱਲੋਂ ਅਲੱਗ ਅਲੱਗ ਗਤੀਵਿਧੀਆਂ ਜਿਵੇਂ ਕਿ ਕੋਰੀਓਗ੍ਰਾਫੀ, ਡਾਂਸ ,ਮਾਡਲਿੰਗ ਆਦਿ ਵਿੱਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਜੱਜਮੈਂਟ ਇੰਗਲਿਸ਼ ਵਿਭਾਗ ਦੇ ਪ੍ਰੋ. ਅਮਨ ਸ਼ਰਮਾ, ਪੋਲੀਟੀਕਲ ਸਾਇੰਸ ਵਿਭਾਗ ਦੇ ਡਾ. ਜਸਪ੍ਰੀਤ ਕੌਰ, ਸਮਾਜ ਸ਼ਾਸਤਰ ਵਿਭਾਗ ਦੇ ਡਾ. ਰੂਪ ਕਮਲ ਕੌਰ ਨੇ ਕੀਤੀ । ਮੰਚ ਸੰਚਾਲਨ ਯਸ਼ਪਾਲ ਅਤੇ ਖੁਸ਼ੀ ਨੇ ਕੀਤਾ। ਵਿਦਿਆਰਥੀਆਂ ਦੀ ਪ੍ਰਤਿਭਾ ਦੇ ਵੱਖ ਵੱਖ ਰਾਊਂਡ ਹੋਣ ਤੋਂ ਬਾਅਦ ਜੱਜਾਂ ਦੇ ਅੰਤਿਮ ਫੈਸਲੇ ਦੇ ਆਧਾਰ ਤੇ ਮਿਸ ਫਰੈਸ਼ਰ ਪੂਨਮਪ੍ਰੀਤ ਕੌਰ ਨੂੰ ਅਤੇ ਮਿਸਟਰ ਫਰੈਸ਼ਰ ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਕਾਮਰਸ ਵਿਭਾਗ ਦੇ ਪ੍ਰੋ. ਰਾਜਪ੍ਰੀਤ ਕੌਰ, ਪ੍ਰੋ. ਸਤਵਿੰਦਰ ਕੌਰ ,ਪ੍ਰੋ. ਧਰਮਿੰਦਰ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ। ਅੰਤ ਵਿੱਚ ਕਾਮਰਸ ਵਿਭਾਗ ਦੇ ਡਾ. ਨਵਜੋਤ ਕੌਰ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਅਤੇ ਉਹਨਾਂ ਨੇ ਆਪਣੇ ਸੰਖੇਪ ਸ਼ਬਦਾਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਅੰਦਰੋਂ ਡਰ ਕੱਢਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਗਤੀਵਿਧੀਆਂ ਤੁਹਾਡੇ ਅੰਦਰ ਛੁਪੇ ਡਰ ਨੂੰ ਦੂਰ ਕਰਨ ਦੇ ਵਿੱਚ ਸਹਾਈ ਹੋਣਗੀਆਂ ।ਤੁਹਾਨੂੰ ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਹੀ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹੋ। ਉਹਨਾਂ ਨੇ ਸਾਰੇ ਹੀ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।