ਸ੍ਰੀ ਫ਼ਤਹਿਗੜ੍ਹ ਸਾਹਿਬ/7 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਵਿਸ਼ਵਕਰਮਾਂ ਸਮਾਜ ਭਲਾਈ ਸਭਾ ਰਜ਼ਿ ਫਤਿਹਗੜ੍ਹ ਸਾਹਿਬ ਵੱਲੋਂ ਬਾਬਾ ਵਿਸ਼ਵਕਰਮਾਂ ਜੀ ਦਾ ਪ੍ਰਗਟ ਦਿਵਸ 17 ਸਤੰਬਰ 2024 ਨੂੰ ਸਵੇਰੇ 9 ਵਜੇ ਤੋਂ 12.30 ਵਜੇ ਦੁਪਹਿਰ ਤੱਕ ਹਰ ਸਾਲ ਦੀ ਤਰ੍ਹਾ ਜੁਗਨੂੰ ਪੈਲੇਸ ਜੀ ਟੀ ਰੋਡ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਮਾਸਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਮਾਜ ਦੀ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਬਾਬਾ ਜੀ ਪ੍ਰਗਟ ਦਿਵਸ ਜਾਗਰੂਕਤਾ ਸੈਮੀਨਾਰ ਕਰਾ ਕੇ ਮਨਾਇਆ ਜਾਵੇ। ਉਨ੍ਹਾ ਦੱਸਿਆ ਕਿ ਇਸ ਸੈਮੀਨਾਰ ਵਿੱਚ ਉੱਚ ਕੋਟੀ ਦੇ ਬੁਲਾਰੇ ਤੇ ਵਿਦਵਾਨ ਕਿਰਤੀ ਤੇ ਵਿਸ਼ਵਕਰਮਾਂ ਸਮਾਜ ਦੀ ਤਰੱਕੀ ਤੇ ਵਿਕਾਸ ਤੇ ਚਾਨਣਾ ਪਾਉਣਗੇ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੇ ਸਾਰੇ ਵਿਸ਼ਵਕਰਮਾ ਵੰਸ਼ੀਆਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਲਈ ਕਿਹਾ ਜਦੋਂ ਕਿ ਮਨਜੀਤ ਸਿੰਘ ਝੰਬਾਲਾ, ਸੁਰਜੀਤ ਸਿੰਘ ਅਮਲੋਹ, ਭੁਪਿੰਦਰ ਸਿੰਘ ਤੇ ਰਾਜਿੰਦਰ ਸਿੰਘ ਨੇ ਮੈਂਬਰਸ਼ਿੱਪ ਵਧਾਉਣ ਲਈ ਹੋਰ ਉਪਰਾਲੇ ਕਰਨ ਦੀ ਗੱਲ ਆਖੀ ਅਤੇ ਸਮਾਜ ਨਾਲ ਹੋ ਰਹੇ ਵਿਕਤਰੇ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਪੱਤਰ ਜਾਂ ਮਿਲ ਕੇ ਉਜਾਗਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਸਮੂਹ ਵਿਸ਼ਵਕਰਮਾਂ ਵੰਸ਼ੀਆਂ ਤੇ ਕਿਰਤੀ ਸਮਾਜ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੁੱਲਾ ਸੱਦਾ ਵੀ ਦਿੱਤਾ।