Sunday, September 22, 2024  

ਪੰਜਾਬ

ਚੰਗੀ ਖੁਰਾਕ ਸਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਨੇ ਦਿੱਤੀ ਹਰੀ ਝੰਡੀ

September 07, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 7 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਜਿਲੇ ਅੰਦਰ ਇੱਕ ਤੋਂ ਸੱਤ ਸਤੰਬਰ ਤੱਕ "ਰਾਸ਼ਟਰੀ ਖੁਰਾਕ ਹਫਤਾ" ਮਨਾਇਆ ਗਿਆ। ਜਿਲੇ ਅੰਦਰ ਸਾਰੇ ਸਿਹਤ  ਕੇਂਦਰਾਂ ਵਿੱਚ ਸਿਹਤਮੰਦ ਜੀਵਨ ਲਈ ਚੰਗੀ ਖੁਰਾਕ ਦਾ ਹੋਣਾ ਅਤੀ ਜਰੂਰੀ ਹੁੰਦਾ ਹੈ ਬਾਰੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੇ ਆਖਰੀ ਦਿਨ ਆਮ ਲੋਕਾਂ ਨੂੰ ਚੰਗੀ ਖੁਰਾਕ ਸਬੰਧੀ ਜਾਗਰੂਕ ਕਰਨ ਲਈ ਜ਼ਿਲਾ ਪੱਧਰ ਤੇ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਡਾ. ਦਵਿੰਦਰਜੀਤ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਵਿੱਚ ਰਿਮਟ ਨਰਸਿੰਗ ਕਾਲਜ ਦੇ ਸਿਖਿਆਰਥੀਆਂ ਨੇ ਚੰਗੀ ਖੁਰਾਕ ਸਬੰਧੀ ਸਲੋਗਨ ਲਿਖੀਆਂ ਹੋਈਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਇਸ ਰੈਲੀ ਨੇ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਥਾਵਾਂ ਤੇ ਆਮ ਲੋਕਾਂ ਨੂੰ ਚੰਗੀ ਸਿਹਤ ਲਈ ਚੰਗੀ ਖੁਰਾਕ ਸਬੰਧੀ ਜਾਗਰੂਕੀ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ  ਕਿ "ਕੌਮੀ ਖੁਰਾਕ ਹਫਤੇ" ਦਾ ਮੁੱਖ ਉਦੇਸ਼ ਹਰ ਵਿਅਕਤੀ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਬਾਰੇ ਜਾਗਰੂਕ ਕਰਨਾ ਹੈ ,ਕਿਉਂਕਿ ਸਿਹਤਮੰਦ ਜੀਵਨ ਲਈ ਚੰਗੀ ਖੁਰਾਕ ਦਾ ਹੋਣਾ ਅਤੀ ਜਰੂਰੀ ਹੁੰਦਾ ਹੈ। ਉਹਨਾਂ ਕਿਹਾ ਕਿ ਕੁਪੋਸ਼ਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲਿਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ,ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਇਸ ਹਫਤੇ ਦਾ ਮੁੱਖ ਮਕਸਦ ਹੈ । ਉਹਨਾਂ ਕਿਹਾ ਕਿ ਸਾਨੂੰ ਆਪਣੇ ਖਾਣੇ ਵਿੱਚ ਸੰਤੁਲਤ ਭੋਜਨ, ਹਰੀਆਂ ਸਬਜ਼ੀਆਂ, ਪੁੰਗਰੀਆਂ ਦਾਲਾਂ, ਮੌਸਮੀ ਫਲ, ਦੁੱਧ ਅਤੇ ਦੁੱਧ ਤੋਂ ਬਣਿਆ ਵਸਤਾਂ, ਅੰਡਾ ਆਦਿ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਾਸਟ ਫੂਡ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਡਾ. ਸਤਵੀਰ ਸਿੰਘ, ਡਾ. ਗਗਨਦੀਪ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ , ਡੀ.ਪੀ.ਐਮ ਡਾ. ਕਸੀਤਿਜ ਸੀਮਾ ਅਤੇ ਸਟੈਨੋ ਬਲਜੀਤ ਕੌਰ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

 ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ