ਚੰਡੀਗੜ੍ਹ, 10 ਸਤੰਬਰ
ਹਰਿਆਣਾ ਵਿੱਚ ਭਾਜਪਾ ਨੂੰ ਝਟਕਾ ਦਿੰਦਿਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਿਹੋਵਾ ਸੀਟ ਤੋਂ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਕੰਵਲਜੀਤ ਸਿੰਘ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੇਰੇ ਸਿੱਖ ਪਰਿਵਾਰ ਦੇ ਕੁਝ ਮੈਂਬਰਾਂ ਵਿੱਚ ਨਾਰਾਜ਼ਗੀ ਹੈ, ਜਿਸ ਕਾਰਨ ਮੈਂ ਇਹ ਫੈਸਲਾ ਲਿਆ ਹੈ। ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਮੈਂ ਉਸਦਾ ਪੂਰਾ ਸਮਰਥਨ ਕਰਾਂਗਾ।
ਭਾਜਪਾ ਨੇ ਪਿਛਲੇ ਦਿਨੀਂ ਪਿਹੋਵਾ ਤੋਂ ਕੰਵਲਜੀਤ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ।