ਸ੍ਰੀ ਫ਼ਤਹਿਗੜ੍ਹ ਸਾਹਿਬ/ 11 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਹਾਈ ਸਕੂਲ ਬਡਾਲੀ ਮਾਈ ਕੀ ਦੇ ਵਿਦਿਆਰਥੀ ਵੀ ਵੱਡੇ ਸ਼ਹਿਰਾਂ ਦੇ ਮਹਿੰਗੇ ਕਾਰਪੋਰੇਟ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਹੁਣ ਗਰਮੀ ਦੇ ਮੌਸਮ ਦੌਰਾਨ ਏਅਰ ਕੰਡੀਸ਼ਨਰਾਂ ਦੀ ਠੰਡੀ ਹਵਾ ਦਾ ਆਨੰਦ ਮਾਣ ਸਕਣਗੇ ਜਿਸ ਨਾਲ ਉਨਾਂ ਨੂੰ ਪੜ੍ਹਾਈ ਲਈ ਹੋਰ ਵੀ ਸੁਖਾਵਾਂ ਮਾਹੌਲ ਮਿਲ ਸਕੇਗਾ।ਉਪਰੋਕਤ ਜਾਣਕਾਰੀ ਸਰਕਾਰੀ ਹਾਈ ਸਕੂਲ ਬਡਾਲੀ ਮਾਈ ਕੀ ਦੀ ਪ੍ਰਿੰਸੀਪਲ ਗੁਰਦਮਨਪ੍ਰੀਤ ਕੌਰ ਨੇ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਸਹੂਲਤਾਂ ਦੇ ਮਾਮਲੇ 'ਚ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਸਕੂਲਾਂ ਦੇ ਬਰਾਬਰ ਖੜ੍ਹਾ ਕੀਤਾ ਜਾ ਸਕੇ।ਪ੍ਰਿੰਸਪੀਪਲ ਗੁਰਦਮਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਾਡੇ ਸੂਕਲ ਦੀ ਚੋਣ ਸਾਲ 2022-23 ਲਈ ਜ਼ਿਲ੍ਹੇ ਦੇ ਸਰਵੋਤਮ ਸਕੂਲ ਵਜੋਂ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਸਕੂਲ ਨੂੰ ਮਿਲੀ 7.50 ਲੱਖ ਰੁਪਏ ਦੀ ਗ੍ਰਾਂਟ ਵਿੱਚੋਂ ਸਕੂਲ ਦੇ ਸਾਰੇ ਕਲਾਸ ਰੂਮਾਂ ਵਿੱਚ ਏ.ਸੀ. ਲਗਵਾਏ ਗਏ ਹਨ ਜਿਸ ਲਈ ਉਹ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਤਹਿ ਦਿਲੋਂ ਧੰਨਵਾਦੀ ਹਨ।