ਰੂਪਨਗਰ, 11 ਸਿਤੰਬਰ
ਮਿਤੀ 10-09-2024 ਨੂੰੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ ਕਂੈਪ ਐਟ ਮੋਹਾਲੀ ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇੜੇ ਨੌ ਗਜਾ ਪੀਰ, ਸੈਣੀ ਵਿਹਾਰ ਫੇਸ-1 ਬਲਟਾਨਾ ਮੌਜੂਦ ਸੀ ਤਾਂ ਇੰਚਾਰਜ ਸੁਖਵਿੰਦਰ ਸਿੰਘ ਨੂੰ ਮੁੱਖਬਰੀ ਹੋਈ ਕਿ ਸੰਜੇ ਕੁਮਾਰ ਉਰਫ ਸੰਜੁ ਪੁੱਤਰ ਰਾਮ ਬਾਬੂ ਵਾਸੀ ਮਕਾਨ ਨੰਬਰ 389, ਵਿਕਾਸ ਨਗਰ ਮੌਲੀ ਜਗਰਾ ਚੰਡੀਗੜ੍ਹ ਜੋ ਕਿ ਨਸ਼ੀਲੀਆ ਦਵਾਈਆਂ ਦੀ ਸਪਲਾਈ ਦੇਣ ਨੇੜੇ ਨੌ ਗਜਾ ਪੀਰ ਸੈਣੀ ਵਿਹਾਰ ਫੇਸ-1 ਬਲਟਾਨਾ ਵਾਲੀ ਗਲੀ ਵਿਚ ਮੋਟਰਸਾਈਕਲ ਨੰਬਰੀ ਛ੍ਹ-01-ਛਢ-5745 ਮਾਰਕਾ ਸਪਲੈਂਡਰ ਤੇ ਆਉਣ ਵਾਲਾ ਹੈ ਜਿਸ ਪਾਸੋ ਭਾਰੀ ਮਾਤਰਾ ਵਿਚ ਨਸ਼ੀਲੀਆ ਦਵਾਈਆਂ ਬ੍ਰਾਮਦ ਹੋ ਸਕਦੀਆ ਹਨ।ਸੂਚਨਾ ਪੱਕੀ ਤੇ ਭਰੋਸੇਯੋਗ ਹੋਣ ਤੇ ਸੰਜੇ ਕੁਮਾਰ ਉਰਫ ਸੰਜੁ ਉੱਕਤ ਖਿਲਾਫ ਥਾਣਾ ਜੀਰਕਪੁਰ ਵਿਖੇ ਮੁਕੱਦਮਾ ਨੰਬਰ 403 ਮਿਤੀ 10-09-2024 ਅ/ਧ 22/61/85 NDPS ਐਕਟ ਤਹਿਤ ਮੁਕੱਦਮਾ ਦਰਜ ਰਜਿਸ਼ਟਰ ਕਰਵਾਇਆ ਗਿਆ ਅਤੇ ਸੰਜੇ ਕੁਮਾਰ ਉਰਫ ਸੰਜੁ ਉੱਕਤ ਨੂੰ ਸਮੇਤ ਉਕਤ ਮੋਟਰਸਾਈਕਲ ਤੇ ਪਿਠੂ ਬੈਗ ਸਮੇਤ ਕਾਬੂ ਕੀਤਾ ਗਿਆ।ਜਿਸਨੇ ਪੁੱਛਗਿਛ ਤੇ ਦਸਿਆਂ ਕਿ ਉਸਦੇ ਖਿਲਾਫ ਪਹਿਲਾ ਵੀ ਸੈਕਟਰ 39 ਚੰਡੀਗੜ੍ਹ ਵਿਖੇ 22 NDPS ਐਕਟ ਤਹਿਤ ਮੁਕੱਦਮਾ ਦਰਜ ਹੈ। ਸੰਜੇ ਕੁਮਾਰ ਉਰਫ ਸੰਜੁ ਉਕਤ ਦੀ ਅਤੇ ਉਸਦੇ ਪਿੱਠੂ ਬੈਗ ਦੀ ਤਲਾਸ਼ੀ ਸ੍ਰੀ ਜਸਪਿੰਦਰ ਸਿੰਘ ਗਿੱਲ ਡੀ.ਐਸ.ਪੀ. ਜੀਰਕਪੁਰ ਜਿਲ੍ਹਾ ਮੋਹਾਲੀ ਜੀ ਦੀ ਹਾਜਰੀ ਵਿਚ ਅਤੇ ਉਨ੍ਹਾ ਦੀ ਹਦਾਇਤ ਅਨੁਸਾਰ ਲਈ ਗਈ। ਜਿਸ ਪਾਸੋ ਹੇਠ ਲਿਿਖਆ ਨਸ਼ੀਲੀਆਂ ਦਵਾਈਆਂ ਬ੍ਰਾਮਦ ਹੋਈਆ ਹਨ।
ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀ ਦੇ ਇਸ ਨਸ਼ੀਲੀਆ ਦਵਾਇਆਂ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀ ਦਵਾਈਆਂ ਕਿਥੋ ਲੈ ਕੇ ਆਉਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ।