ਬਲਾਚੌਰ 11 ਸਤੰਬਰ (ਅਵਤਾਰ ਸਿੰਘ ਧੀਮਾਨ)
ਕੱਲ੍ਹ ਦੇਰ ਸ਼ਾਮ ਬਲਾਚੌਰ ਸਿਟੀ ਪੁਲਿਸ ਵੱਲੋਂ ਬਲਾਚੌਰ ਕੰਗਣਾ ਪੁਲ ਬਾਈਪਾਸ ਦੇ ਕੋਲ ਨਾਕਾਬੰਦੀ ਕਰਕੇ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਚ.ਓ ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੇਰ ਸ਼ਾਮ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਕੰਗਣਾ ਪੁਲ ਬਾਈਪਾਸ ਦੀ ਸਰਵਿਸ ਰੋਡ 'ਤੇ ਗਲਤ ਸਾਈਡ ਤੋਂ ਆ ਰਹੇ ਇੱਕ ਕੈਂਟਰ ਨੂੰ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਇੱਕ ਸ਼ਰਾਬੀ ਅਜੇ ਕੁਮਾਰ ਪੁੱਤਰ ਹੇਮਰਾਜ ਵਾਸੀ ਗੜ੍ਹਸ਼ੰਕਰ ਚਲਾ ਰਿਹਾ ਸੀ। ਜਦੋਂ ਸਤਨਾਮ ਸਿੰਘ ਅਤੇ ਪੁਲਸ ਪਾਰਟੀ ਨੇ ਗਲਤ ਦਿਸ਼ਾ ਤੋਂ ਆ ਰਹੇ ਕੈਂਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਨੂੰ ਦੇਖ ਕੇ ਕੈਂਟਰ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਸਤਨਾਮ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਕੈਂਟਰ ਦਾ ਪਿੱਛਾ ਕਰਕੇ ਥੋੜੀ ਦੂਰੀ 'ਤੇ ਹੀ ਰੋਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਕੈਂਟਰ ਦਾ ਡਰਾਈਵਰ ਸ਼ਰਾਬ ਪੀ ਰਿਹਾ ਸੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਸੀ, ਜਿਸ ਕਾਰਨ ਸਤਨਾਮ ਸਿੰਘ ਨੇ ਉਸ ਦੀ ਮੈਡੀਕਲ ਰਿਪੋਰਟ ਆਉਣ 'ਤੇ ਤੁਰੰਤ ਹੀ ਕੈਂਟਰ ਚਾਲਕ ਦਾ ਚਲਾਨ ਕੱਟ ਕੇ ਉਸ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।