Saturday, September 21, 2024  

ਪੰਜਾਬ

ਵਿਆਹ ਪੁਰਬ ਮੌਕੇ ਬਟਾਲਾ ’ਚ ਮਹਾਨ ਨਗਰ ਕੀਰਤਨ ਸਜਾਇਆ ਗਿਆ

September 11, 2024

ਬਟਾਲਾ, 11 ਸਤੰਬਰ (ਬੀ.ਐਸ.ਬਾਜਵਾ) -

ਸ੍ਰੀ ਗੁਰੂ ਨਾਨਕ ਦੇਵ ਜੀ ਦਾ 537ਵਾਂ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ੍ਟ ਵਿਆਹ ਪੁਰਬ ਦੀ ਖ਼ੁਸ਼ੀ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ੍ਟ ਇਸ ਦੌਰਾਨ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਹੁਕਮਨਾਮਾ ਲਿਆ ੍ਟ ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਿੱਤੇ ਸਿਧਾਂਤ ’ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ’ਤੇ ਚੱਲਣਾ ਚਾਹੀਦਾ ਹੈ ੍ਟ ਐਡਵੋਕੇਟ ਧਾਮੀ ਨੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ੍ਟ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਅਕਾਸ਼ ਗੁੰਜਾਊ ਜੈਕਾਰਿਆਂ, ਫੁੱਲਾਂ ਦੀ ਵਰਖਾ ਕਰ ਕੇ ਖ਼ਾਲਸਾ ਜਾਹੋ-ਜਲਾਲ ਨਾਲ ਸਜਾਇਆ ਗਿਆ ੍ਟ ਨਗਰ ਕੀਰਤਨ ਦੀ ਆਰੰਭਤਾ ਮੌਕੇ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸੀਸ ’ਤੇ ਰੱਖ ਕੇ ਸੁੰਦਰ ਫੁੱਲਾਂ ਵਾਲੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ ੍ਟ ਇਸ ਮੌਕੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਤੇ ਸ੍ਰੀਮਤੀ ਜਤਿੰਦਰ ਕੌਰ ਰੰਧਾਵਾ ਵਲੋਂ ਵੀ ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ ੍ਟ ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬੀਬੀ ਜਸਬੀਰ ਕੌਰ ਜ਼ਫਰਵਾਲ, ਬੀਬੀ ਜੋਗਿੰਦਰ ਕੌਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਹਾਜ਼ਰ ਰਹੇ ੍ਟ ਇਸ ਤੋਂ ਇਲਾਵਾ ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਨ ਸਿੰਘ ਮਲਕਪੁਰ ਵਾਲੇ, ਗੁਰਇਕਬਾਲ ਸਿੰਘ ਮਾਹਲ ਇੰਚਾਰਜ ਹਲਕਾ ਕਾਦੀਆਂ, ਐਡਵੋਕੇਟ ਅਮਨਦੀਪ ਜੈਂਤੀਪੁਰ, ਸਾ. ਮੰਤਰੀ ਸੁੱਚਾ ਸਿੰਘ ਲੰਗਾਹ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸਾ. ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਕੰਵਲਪ੍ਰੀਤ ਸਿੰਘ ਕਾਕੀ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ, ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰ, ਨੈਸ਼ਨਲ ਐਵਾਰਡੀ ਪੰਥਦੀਪ ਸਿੰਘ ਛੀਨਾ, ਰਾਜਨਬੀਰ ਸਿੰਘ ਘੁਮਾਣ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਮਨਦੀਪ ਸਿੰਘ ਰੰਗੜ ਨੰਗਲ, ਅਰਜਿੰਦਰ ਸਿੰਘ ਰਾਜਾ ਚੌਧਰੀਵਾਲ, ਕਾਰਜ ਸਿੰਘ ਕੋਟਲਾ, ਡਾ. ਲਖਬੀਰ ਸਿੰਘ ਭਾਗੋਵਾਲੀਆ, ਸਾ. ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਸਾ. ਮੰਤਰੀ ਅਨਿਲ ਜੋਸ਼ੀ, ਮਨਬੀਰ ਸਿੰਘ ਰੰਧਾਵਾ, ਪ੍ਰਧਾਨ ਗੁਰਬਿੰਦਰ ਸਿੰਘ ਜੌਲੀ, ਲਖਵਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਬਿਜਲੀਵਾਲ, ਬਲਜਿੰਦਰ ਸਿੰਘ ਬੱਜੂਮਾਨ, ਸਾਹਿਬ ਸਿੰਘ ਮੰਡ, ਮਨਜੀਤ ਸਿੰਘ ਚੀਮਾ, ਨਵਦੀਪ ਸਿੰਘ ਪੰਨੂੰ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਿੰਦਰ ਸਿੰਘ ਬਾਜਵਾ, ਪਲਵਿੰਦਰ ਸਿੰਘ ਲੰਬੜਦਾਰ, ਸ਼ਮਸ਼ੇਰ ਸਿੰਘ ਚੀਮਾ, ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ, ਪਿMੰ. ਹਰਭਜਨ ਸਿੰਘ ਸੇਖੋਂ, ਮਨਜੀਤ ਸਿੰਘ ਹੈਪੀ, ਹਰਸਿਮਰਨ ਸਿੰਘ ਹੀਰਾ ਵਾਲੀਆ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਕੁਲਵੰਤ ਸਿੰਘ ਐੱਮ.ਸੀ., ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਗਿਆਨੀ ਹਰਬੰਸ ਸਿੰਘ ਹੰਸਪਾਲ, ਬੀਬੀ ਸ਼ਰਨਜੀਤ ਕੌਰ ਜੀਂਦੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਗੁਰਤਿੰਦਰਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੁਖਜਿੰਦਰ ਸਿੰਘ ਭਾਮ ਮੈਨੇਜਰ, ਮਨਜੀਤ ਸਿੰਘ ਜ਼ਫਰਵਾਲ ਮੈਨੇਜਰ, ਸਤਨਾਮ ਸਿੰਘ ਰਿਆੜ ਮੈਨੇਜਰ ਸ੍ਰੀ ਦਰਬਾਰ ਸਾਹਿਬ, ਵਿਕਾਸ ਸਿੰਘ ਪੀ.ਏ. ਪ੍ਰਧਾਨ ਸ਼੍ਰੋਮਣੀ ਕਮੇਟੀ ਆਦਿ ਸਮੇਤ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਪੰਜਾਬ: BSF, ਪੰਜਾਬ ਪੁਲਿਸ ਨੇ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ; ਸਰਹੱਦ ਨੇੜੇ 2.8 ਕਿਲੋ ਹੈਰੋਇਨ ਬਰਾਮਦ

ਪੰਜਾਬ: BSF, ਪੰਜਾਬ ਪੁਲਿਸ ਨੇ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ; ਸਰਹੱਦ ਨੇੜੇ 2.8 ਕਿਲੋ ਹੈਰੋਇਨ ਬਰਾਮਦ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ