ਸੰਗਰੂਰ, 11 ਸਤੰਬਰ।(ਹਰਜਿੰਦਰ ਦੁੱਗਾਂ)
ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਲੰਘੀ ਰਾਤ ਨੂੰ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਹਸਪਤਾਲ ਵਿਚ ਦਾਖਲ ਪਏ ਮਰੀਜ਼ਾਂ ਦੇ ਉੱਤੇ ਅਣਪਛਾਤੇ ਬੰਦਿਆਂ ਨੇ ਕੀਤਾ ਕਿਰਪਾਨਾਂ ਅਤੇ ਦਾਹ ਦੇ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਐਮਰਜੈਂਸੀ ਦੇ ਗੇਟ ਤੋੜੇ ਅਤੇ ਦਾਖਲ ਪਏ ਦੋ ਨੌਜਵਾਨਾ ਦੀ ਵੀ ਕੁੱਟਮਾਰ ਕੀਤੀ। ਪੁਲਿਸ ਨੇ ਇਸ ਸੰਬਧੀ 6 ਜਣਿਆਂ ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।ਹਸਪਤਾਲ ਵਿਚ ਦਾਖ਼ਲ ਪੀੜਿਤ ਮਨਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਨੂੰ ਇੰਸਟਾਗਰਾਮ ਤੇ ਮੈਸੇਜ ਆਏ ਸਨ ਕਿ ਤੁਸੀਂ ਮੈਨੂੰ ਮਿਲਣ ਦੇ ਲਈ ਸੰਗਰੂਰ ਆ ਜਾਵੋ ਤਾਂ ਮੈਂ ਜਦੋਂ ਸੰਗਰੂਰ ਆਇਆ ਮੈਨੂੰ ਨਹੀਂ ਪਤਾ ਕਿ ਉਹ ਇੰਸਟਾਗਰਾਮ ਤੇ ਮੈਸੇਜ ਲੜਕੀ ਦੇ ਸਨ ਜਾਂ ਲੜਕੇ ਦੇ ਸਨ
ਤਾਂ ਜਦੋਂ ਮੈਂ ਸੰਗਰੂਰ ਆਇਆ ਤਾਂ ਮੇਰੇ ਤੇ ਕੁਝ ਵਿਅਕਤੀਆਂ ਵਲੋਂ ਪਿੱਛੋਂ ਦੀ ਰਾਡ ਨਾਲ ਤਿੰਨ ਬੰਦਿਆਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੈਂ ਜਖਮੀ ਹੋ ਗਿਆ ਤੇ ਜਖਮੀ ਹੋਣ ਪਿੱਛੋਂ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਿਲ ਹੋਇਆ ਅਤੇ ਇਸ ਪਿੱਛੋਂ ਉਸ ਨੇ ਉੱਥੇ ਆਪਣੇ ਦੋਸਤ ਨੂੰ ਵੀ ਬੁਲਾ ਲਿਆ ਆਪਣੀ ਦੇਖ ਰੇਖ ਦੇ ਵਾਸਤੇ ਪਰ ਕੁਝ ਸਮਾਂ ਬਾਅਦ ਫਿਰ ਉੱਥੇ ਪੰਜ ਛੇ ਅਣਪਛਾਤੇ ਵਿਅਕਤੀ ਫਿਰ ਆ ਗਏ ਅਤੇ ਉਹਨਾਂ ਕੋਲੇ ਤੇਜ਼ਧਾਰ ਹਥਿਆਰ ਸਨ ਜਿਨਾਂ ਨੇ ਫਿਰ ਉਹਨਾਂ ਨੇ ਸਾਡੀ ਕੁੱਟਮਾਰ ਕੀਤੀ ਅਤੇ ਜੋ ਐਮਰਜੰਸੀ ਦੇ ਗੇਟ ਸਨ ਉਹ ਵੀ ਉਹਨਾਂ ਨੇ ਸ਼ੀਸ਼ੇ ਭੰਨ ਦਿੱਤੇ ਅਤੇ ਉੱਥੇ ਇੱਕ ਮਰੀਜ਼ ਦਾਖਲ ਸੀ ਬਜ਼ੁਰਗ ਉਹਦੇ ਸੱਟਾਂ ਮਾਰੀਆਂ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਰਹੇ ਕਿ ਤੁਸੀਂ ਕੌਣ ਹੋ ਤੇ ਸਾਡੀ ਤੁਹਾਡੇ ਨਾਲ ਕੀ ਦੁਸ਼ਮਣੀ ਹੈ ਤਾਂ ਮਰੀਜ਼ਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਸਿਕਿਉਰਟੀ ਨਾ ਹੋਣ ਦੇ ਕਾਰਨ ਉਹਨਾਂ ਦੇ ਹੌਸਲੇ ਇਹਨਾਂ ਬੁਲੰਦ ਹੋਏ। ਇਸ ਘਟਨਾ ਪਿੱਛੋਂ ਪੁਲਸ ਗਈ ਤੇ ਹਮਲਾਵਰ ਓਥੋਂ ਦੌੜ ਗਏ।
ਇਸ ਮੌਕੇ ਰਾਤ ਦੇ ਜੋ ਡਿਊਟੀ ਦੇ ਰਹੇ ਡਾਕਟਰ ਕਪਿਲ ਗੋਇਲ ਨੇ ਦੱਸਿਆ ਕਿ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਦੋਂ ਮਰੀਜ਼ਾਂ ਦੇ ਉੱਤੇ ਹਮਲਾ ਹੋਇਆ ਤਾਂ ਉਹ ਵੀ ਉੱਥੇ ਡਿਊਟੀ ਕਰ ਰਹੇ ਸਨ। ਹਮਲਾਵਰਾਂ ਦੇ ਹੱਥ ਵਿੱਚ ਦਾਹ ਸਨ। ਉਹਨਾਂ ਨੇ ਕੁੱਟਮਾਰ ਕਰਕੇ ਸਾਰੇ ਪਾਸੇ ਖੂਨੋ ਖੂਨ ਕਰ ਦਿਤਾ। ਬੜੀ ਹੀ ਮੁਸ਼ਕਿਲ ਤੋਂ ਬਾਅਦ ਉਹਨਾਂ ਮਰੀਜ਼ਾਂ ਦੀ ਜਾਨ ਬਚਾਈ ਗਈ। ਮਰੀਜ਼ਾਂ ਦੇ ਕਾਫੀ ਸੱਟਾਂ ਵੱਜੀਆਂ।
ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਜਰੀਏ ਡੀਐਸਪੀ ਸੰਜੀਵ ਸਿੰਗਲਾ ਨੇ ਦੇਰ ਰਾਤ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿੱਚ ਘਟਨਾ ਵਾਪਰੀ ਸੀ ਅਤੇ ਐਸਐਚਓ ਮਨਪ੍ਰੀਤ ਸਿੰਘ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਛੇ ਬੰਦਿਆਂ ਨੂੰ ਟਰੇਸ ਕਰ ਲਿਆ ਗਿਆ ਤੇ ਜਲਦੀ ਹੀ ਗਿ੍ਰਫਤਾਰੀ ਕਰ ਲਏ ਜਾਣਗੇ।