ਸ੍ਰੀ ਫ਼ਤਹਿਗੜ੍ਹ ਸਾਹਿਬ/16 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਤੀਰਥ ਸਿੰਘ ਕਪੂਰਗੜ੍ਹ ਨੇ ਅਮਲੋਹ ਬਲਾਕ ਦੀਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਭਾਗ ਲੈ ਰਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਨਸ਼ਿਆ ਵਿੱਚ ਗੁਲਤਾਨ ਹੁੰਦੀ ਜਾ ਰਹੀ ਹੈ ਨੂੰ ਨਸ਼ਿਆ ਵਿੱਚੋਂ ਕੱਢਣ ਲਈ ਨੌਜਵਾਨਾਂ ਦਾ ਖੇਡਾਂ ਨਾਲ ਜੁੜਨ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਅਮਲੋਹ ਬਲਾਕ ਦੇ ਨੋਜਵਾਨਾਂ ਦਾ ਤੀਰਥ ਕਪੂਰਗੜ੍ਹ ਵੱਲੋਂ ਮੈਡਲ ਤੇ ਟਰਾਫ਼ੀਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਯਾਦਵਿੰਦਰ ਸਿੰਘ ਯਾਦੂ ਤੇ ਮਨੇਜਮੈਂਟ ਵੱਲੋਂ ਸਮਾਜ ਸੇਵਕ ਤੀਰਥ ਸਿੰਘ ਕਪੂਰਗੜ੍ਹ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ ਸਾਹਪੁਰ,ਜਗਰੂਪ ਸਿੰਘ ਟਿਵਾਣਾ,ਦਵਿੰਦਰ ਸਿੰਘ ਰਹਿਲ,ਯਾਦਵਿੰਦਰ ਸਿੰਘ ਯਾਦੂ,ਮਨੀਸ਼ ਕੁਮਾਰ ਹਾਕੀ ਕੋਚ,ਅੱਤਰ ਸਿੰਘ ਰਾਏਪੁਰ ਚੋਬਦਾਰਾਂ,ਪ੍ਰਭਜੋਤ ਸਿੰਘ ਤੰਦਾਬੰਧਾ ਕਲਾਂ,ਕਰਨ ਕਪੂਰਗੜ੍ਹ,ਸਤਨਾਮ ਭਰਪੂਗੜ੍ਹ,ਸਿਮਰਨ ਸਿੰਘ,ਵੱਖ ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕ,ਕੋਚ ਅਤੇ ਖਿਡਾਰੀ ਵੀ ਹਾਜ਼ਰ ਸਨ।