Thursday, September 19, 2024  

ਪੰਜਾਬ

ਵਿਸ਼ਵਕਰਮਾ ਸਮਾਜ ਵੱਲੋਂ ਮਨਾਇਆ ਬਾਬਾ ਵਿਸ਼ਵਕਰਮਾ  ਜੀ ਪ੍ਰਗਟ ਦਿਵਸ

September 17, 2024
ਸ੍ਰੀ ਫ਼ਤਹਿਗੜ੍ਹ ਸਾਹਿਬ/16 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)

ਸ੍ਰੀ ਵਿਸ਼ਵਕਰਮਾ ਸਮਾਜ ਭਲਾਈ ਸਭਾ (ਰਜ਼ਿ) ਫਤਿਹਗੜ੍ਹ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੁਗਨੂੰ ਪੈਲੇਸ ਸਰਹਿੰਦ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ 75 ਸਾਲ ਤੋਂ ਉਪਰ ਦੇ ਬਜੁਰਗਾਂ ਨੂੰ ਸਨਮਾਨਿਤ ਕਰਕੇ ਬਾਬਾ ਰਾਮ ਸਿੰਘ ਕੂਕਾ ਸੁਤੰਤਰਤਾ ਸਗਰਾਮ ਦੇ ਮਹਾਂ ਨਾਇਕ ਨੂੰ ਸਪਰਪਿਤ ਕਰਕੇ ਮਨਾਇਆ ਗਿਆ। ਸਮਾਗਮ ਦੌਰਾਨ ਵਿਸ਼ਵਕਰਮਾ ਸਮਾਜ ਦੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਸਮਾਜ ਦੇ ਬਜੁਰਗਾਂ ਦੀ ਸਖ਼ਤ ਮਿਹਨਤ ਸਦਕੇ ਹੀ ਅਸੀ ਇਥੇ ਤੱਕੇ ਪਹੁੰਚ ਸਕੇ ਹਾਂ ਜਿਨਾਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਸਲਵਿੰਦਰ ਸੂਬਾ ਸਿੰਘ ਕੂਕਾ ਨੇ ਬਾਬਾ ਰਾਮ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਸਤਿਗੁਰ ਰਾਮ ਸਿੰਘ ਜੀ ਨੇ ਪੰਜਾਬ, ਦੇਸ਼ ਤੇ ਸਿੱਖ ਕੌਮ ਲਈ ਅੰਦੋਲਨ ਕੀਤਾ ਅਤੇ ਅੰਗਰੇਜ ਸਰਕਾਰ ਵਿਰੁੱਧ ਲੜਦੇ ਹੋਏ ਕਾਲੇਪਾਣੀ ਦੀ ਸਜਾ ਵੀ ਕੱਟੀ। ਇਸ ਮੌਕੇ ਅਜੈ ਸਿੰਘ ਲਿਬੜਾ, ਹਰਮੀਤ ਸਿੰਘ ਸੱਗੂ, ਐਨ ਕੇ ਕਲਸੀ, ਹਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਸ਼ਵਕਰਮਾਂ ਸਮਾਜ ਦੀ ਦੇਸ਼ ਦੇ ਵਿਕਾਸ ਵਿੱਚ ਮਹਾਨ ਦੇਣ ਹੈ ਜਿਸ ਦੇ ਚਲਦੇ ਅੱਜ ਦੇਸ਼ ਤਰੱਕੀ ਦੀਆਂ ਰਾਂਹਾ ਤੇ ਹੈ। ਪ੍ਰਧਾਨ ਜਸਵੰਤ ਸਿੰਘ, ਚੇਅਰਮੈਨ ਹਰਜੀਤ ਸਿੰਘ ਨੇ ਕਿਹਾ ਕਿ ਵਿਸ਼ਵਕਰਮਾਂ ਵੰਸ਼ੀਆਂ ਦੀ ਸਿਰ ਤੋੜ ਮਿਹਨਤ ਸਦਕਾ ਹੀ ਅੱਜ ਸਮਾਜ ਆਪਣੇ ਚੰਗੇ ਮਾੜੇ ਬਾਰੇ ਸੋਚ ਰਿਹਾ ਹੈ ਅਤੇ ਰਾਮਗੜ੍ਹੀਆਂ ਦੇ ਵੱਡੇ ਵਡੇਰਿਆਂ ਦੀ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰਕੇ ਸਮੇਂ ਦੀਆਂ ਸਰਕਾਰਾਂ ਨੇ ਸਾਡੀਆਂ ਇੰਡਸਟਰੀਆਂ ਨੂੰ ਤਬਾਹ ਕਰਨ ’ਚ ਕੋਈ ਕਸਰ ਨਹੀ ਛੱਡੀ। ਇਸ ਮੌਕੇ ਬਾਬਾ ਰਾਮ ਸਿੰਘ ਕੂਕਾਂ ਦੀ ਜੀਵਨ ਸਬੰਧੀ ਫਿਲਮ ਦਿਖਾਈ ਗਈ ਜਦੋਂ ਕਿ ਵਿਸ਼ਵਕਰਮਾਂ ਸਮਾਜ ਵੱਲੋਂ ਬਾਬਾ ਜੀ ਦੇ ਪ੍ਰਗਟ ਦਿਵਸ ਤੇ ਕੇਕ ਵੀ ਕੱਟਿਆ ਗਿਆ। ਇਸ ਮੌਕੇ ਗੁਰਪ੍ਰੀਤ ਵਿੱਕੀ ਟੌਹੜਾ ਨੇ ਬਾਬਾ ਜੀ ਦਾ ਗੀਤਾਂ ਰਾਂਹੀ ਗੁਣਗਾਨ ਕੀਤਾ ਅਤੇ ਆਈਆਂ ਸਤਿਕਾਰਯੋਗ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਕਰਮ ਸਿੰਘ ਬਾਡੀ ਬਿਲਡਰ, ਮਾਸਟਰ ਰਾਮ ਸਿੰਘ ਸਾਨੀਪੁਰ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਢਿੱਲੋਂ ਚੇਅਰਮੈਨ, ਬਲਵੀਰ ਸਿੰਘ ਕੌਂਸਲਰ, ਮਨਜੀਤ ਸਿੰਘ ਝੰਬਾਲਾ ਕੈਸ਼ੀਅਰ, ਜੱਗਾ ਸਿੰਘ ਚਨਾਰਥਲ, ਨਿਰਮਲ ਸਿੰਘ ਅੰਬਾਲਾ, ਸੁਰਜੀਤ ਸਿੰਘ ਅਮਲੋਹ, ਮਾਸਟਰ ਅਮਰੀਕ ਸਿੰਘ ਕੂਕਾ, ਰਾਜਵੰਤ ਸਿੰਘ ਜਨਰਲ ਸੈਕਟਰੀ ਬੀ ਸੀ ਵਿੰਗ, ਜੀਤ ਸਿੰਘ ਹਰੀਪੁਰ, ਮੇਵਾ ਸਿੰਘ ਅਮਲੋਹ, ਜੈਕਿਸ਼ਨ ਸਾਬਕਾ ਡੀ ਪੀ ਆਰ ਓ, ਕਰਮਜੀਤ ਸਿੰਘ ਬਾੜਾ, ਕਮਲਜੀਤ ਸਿੰਘ ਸਾਨੀਪੁਰ, ਗੁਰਮੀਤ ਸਿੰਘ ਡਡਹੇੜੀ, ਦੇਵਿੰਦਰ ਸਿੰਘ ਦਿੱਤੂਪੁਰ, ਬਲਦੇਵ ਸਿੰਘ ਘੱਲੂਮਾਜਰਾ, ਮਨਿੰਦਰਬੀਰ ਸਿੰਘ, ਗੁਰਪ੍ਰੀਤ ਸਿੰਘ ਝੰਬਾਲਾ, ਮਾਸਟਰ ਲਖਵੀਰ ਸਿੰਘ ਝੰਬਾਲਾ, ਹਰਨੇਕ ਸਿੰਘ ਅਮਲੋਹ, ਰਾਜਕੁਮਾਰ ਪਾਤੜਾ, ਗੁਰਦੇਵ ਸਿੰਘ ਨਾਭਾ, ਰਘਬੀਰ ਸਿੰਘ ਸਾਨੀਪੁਰ, ਹਰਜੀਤ ਸਿੰਘ, ਪ੍ਰੇਮ ਸਿੰਘ ਮੋਹਾਲੀ, ਹਰਨੇਕ ਸਿੰਘ ਤਰਖਾਣ ਮਾਜਰਾ, ਮਹਿਮਾ ਸਿੰਘ, ਸੁਖਵੀਰ ਸਿੰਘ ਸੁੱਖਾ, ਹਰਦੀਪ ਸਿੰਘ ਸੋਨੀ, ਰਾਜਵੰਤ ਸਿੰਘ, ਗੁਰਿੰਦਰ ਸਿੰਘ ਬੱਬੂ, ਸਿਮਰਨ ਸਿੰਘ ਸਮਰਾਲਾ, ਮਨਿੰਦਰ ਸਿੰਘ ਲੱਲਾ, ਅਵਤਾਰ ਸਿੰਘ ਲੱਲਾ, ਸੋਨੂੰ ਸਾਹਨੇਵਾਲ, ਬਚਿੱਤਰ ਸਿੰਘ ਸਰਹਿੰਦ, ਹਰਪ੍ਰੀਤ ਸਿੰਘ ਟਿਕੂ, ਸਤਨਾਮ ਸਿੰਘ ਫਤਿਹਗੜ੍ਹ ਸਾਹਿਬ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਿਸ਼ਵਕਰਮਾ ਵੰਸ਼ੀਆਂ ਨੇ ਸਮੂਲੀਅਤ ਕੀਤੀ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ