Thursday, September 19, 2024  

ਪੰਜਾਬ

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 167 ਲਾਭਪਾਤਰੀਆਂ ਨੂੰ 50,10,000/- ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ

September 17, 2024

ਸ੍ਰੀ ਫ਼ਤਹਿਗੜ੍ਹ ਸਾਹਿਬ/17 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਹਲਕਾ ਬੱਸੀ ਪਠਾਣਾਂ ਦੇ 167 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਤਹਿਤ 50,10,000/- ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ। ਲਾਭਪਾਤਰੀਆਂ ਵਿੱਚ ਬਲਾਕ ਖਮਾਣੋਂ ਦੇ 125 ਅਤੇ ਬਲਾਕ ਬੱਸੀ ਪਠਾਣਾਂ ਦੇ 42 ਲਾਭਪਾਤਰੀ ਸ਼ਾਮਲ ਹਨ। ਬਲਾਕ ਖਮਾਣੋਂ ਦੇ 230 ਅਤੇ ਬਲਾਕ ਬੱਸੀ ਪਠਾਣਾਂ ਦੇ 53 ਲਾਭਪਾਤਰੀਆਂ ਦੇ ਮਕਾਨ ਮੁਕੰਮਲ ਹੋਣ ਉਪਰੰਤ ਉਹਨਾਂ ਦਾ ਗ੍ਰਹਿ ਪਰਵੇਸ਼ ਵੀ ਕਰਵਾਇਆ ਗਿਆ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ’ਤੇ ਲਾਭਪਾਤਰੀਆਂ ਦੀ ਪੜਤਾਲ ਕਰ ਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 01 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਬੱਸੀ ਪਠਾਣਾਂ ਵਿਖੇ ਆਪਣੇ ਦਫਤਰ ਅਤੇ ਬੀ.ਡੀ. ਪੀ.ਓ. ਦਫਤਰ ਖਮਾਣੋਂ ਵਿਖੇ ਲਾਭਪਾਤਰੀਆਂ ਨੂੰ ਸੈਂਕਸ਼ਨ ਪੱਤਰ ਸੌਂਪਣ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਪੜਤਾਲ ਕਰਨ ਉਪਰੰਤ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਲੜੀਵਾਰ ਪਹਿਲੀ ਕਿਸ਼ਤ 30,000, ਦੂਜੀ ਕਿਸ਼ਤ 72,000 ਤੇ ਤੀਜ਼ੀ ਕਿਸ਼ਤ 18,000 ਰੁਪਏ ਦਿੱਤੀ ਜਾਂਦੀ ਹੈ।

ਵਿਧਾਇਕ ਸ. ਹੈਪੀ ਨੇ ਕਿਹਾ ਕਿ ਮਕਾਨ ਹਰ ਇਕ ਇਨਸਾਨ ਦੀ ਬੁਨਿਆਦੀ ਲੋੜ ਹੈ, ਜਿਸ ਦੀ ਅਣਹੋਂਦ ਇਨਸਾਨ ਲਈ ਵੱਡੀ ਮੁਸ਼ਕਲ ਬਣਦੀ ਹੈ ਤੇ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਵਿਕਾਸ, ਸਿਹਤ ਹਰ ਪੱਖੋਂ ਸਰਕਾਰ ਲਗਾਤਾਰ ਯਤਨਸ਼ੀਲ ਹੈ ਤੇ ਸਾਰੇ ਹੀ ਵਿਕਾਸ ਦੇ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ। ਇਸ ਮੌਕੇ ਖਮਾਣੋਂ ਵਿਖੇ ਪੰਮਾ ਭਾਂਬਰੀ, ਗੁਰਦੇਵ ਸਿੰਘ ਚੇਅਰਮੈਨ ਪੀਏਡੀਵੀ, ਰਣਜੀਤ ਸਿੰਘ ਭੁੱਟਾ , ਗੁਰਪ੍ਰੀਤ ਗੋਪੀ,ਮਨਦੀਪ ਸਿੰਘ ਧਨੋਲਾ ,
ਗੁਰੀ ਬਰਵਾਲੀ, ਗੁਰਦਰਸ਼ਨ ਸਿੰਘ ਕਾਲੇਵਾਲ, ਧਰਮਿੰਦਰ ਸਿੰਘ ਪਨੇਚਾ ਮਨਮੋਹਨ ਸਿੰਘ ਨੰਬਰਦਾਰ ਅਤੇ ਬੱਸੀ ਪਠਾਣਾਂ ਵਿਖੇ ਰਸ਼ ਪਿੰਦਰ ਸਿੰਘ ਕਲੋਂਦੀ, ਕਸ਼ਮੀਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਮੰਡਲਾ,  ਮਨਪ੍ਰੀਤ ਸਿੰਘ ਸੋਮਲ, ਰਾਜ ਪੂਰੀ, ਸੋਨੀ ਸੈਂਪਲਾ, ਬਲਜਿੰਦਰ ਸਿੰਘ ਰਸੂਲਪੁਰ, ਇੰਦਰਜੀਤ ਸਿੰਘ ਰੁਪਾਲਹੇੜੀ, ਹਰਪ੍ਰੀਤ ਸਿੰਘ ਧੀਮਾਨ, ਰਿੰਕੂ ਬਾਜਵਾ ,ਮਨਪ੍ਰੀਤ ਸਿੰਘ ਮਨੀ, ਜਗਦੀਸ਼ ਸਿੰਘ ਘੁਮੰਡਗੜ੍ਹ,ਪ੍ਰੀਤ ਚੀਮਾ ਸਮੇਤ ਵੱਡੀ ਗਿਣਤੀ ਲਾਭਪਾਤਰੀ ਤੇ ਪਤਵੰਤੇ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਨਿਗਰਾਨੀ ਹੇਠ, ਠੀਕ ਕਰ ਰਹੇ ਹਨ: ਸੂਤਰ

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਇੰਗਲੈਂਡ,ਆਸਟਰੀਆ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਆਈ 'ਚਾਨਣ ਰਿਸ਼ਮਾ' ਟੀਮ ਨੇ ਬਡਾਲੀ ਮਾਈ ਕੀ ਸਕੂਲ ਦਾ ਕੀਤਾ ਦੌਰਾ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਵੱਛਤਾ ਪੰਦਰਵਾੜੇ ਦੌਰਾਨ ਕਰਵਾਏ ਪੇਂਟਿੰਗ ਮੁਕਾਬਲੇ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਵਿਧਾਇਕ ਹੈਪੀ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫਤਾਰ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵਿਦਿਅਕ ਮੁਕਾਬਲੇ: ਵਿਧਾਇਕ ਰਾਏ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

450 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਗਤਕਾ ਮੁਕਾਬਲੇ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਸ੍ਰੀ ਗਨੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ 16 ਸਾਲਾ ਲੜਕਾ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਰੁੜਿਆ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ

ਕੈਂਸਰ ਹਸਪਤਾਲ ਲੰਗਰ ਲਈ ਕਮਰਸ਼ੀਆਲ ਆਰ ਓ ਭੇਂਟ ਕੀਤਾ