ਬੁਢਲਾਡਾ 17 ਸਤੰਬਰ (ਮਹਿਤਾ ਅਮਨ)
ਸਵੱਛ ਭਾਰਤ ਮੁਹਿੰਮ ਅਧੀਨ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ। ਜੋ ਸ਼ਹਿਰ ਦੇ ਹਰ ਗਲੀ ਮੁਹੱਲੇ ਨੂੰ ਸਾਫ ਸੁਥਰਾ ਅਤੇ ਕੂੜਾ ਰਹਿਤ ਰੱਖਣ ਲਈ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਗੁਰਮੀਤ ਸਿੰਘ, ਪਿ੍ਰੰਸੀਪਲ ਪ੍ਰਵੀਨ ਕੁਮਾਰ, ਵਿਦਿਆਰਥੀਆਂ, ਸਮਾਜਸੇਵੀ ਸੰਸਥਾਵਾਂ ਵੱਲੋਂ ਜਾਗਰੂਕਤਾ ਰੈਲੀ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਬੋਲਦਿਆਂ ਨਗਰ ਕੌਂਸਲ ਦੀ ਕੁਆਰਡੀਨੇਟਰ ਉਰਮਿਲਾ ਰਾਣੀ, ਵਨੀਤ ਕੁਮਾਰ, ਨਰੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਘਰ ਅਤੇ ਦੁਕਾਨਾਂ ਅੰਦਰ ਕੂੜਾਦਾਨ ਲਗਾ ਕੇ ਸੁੱਕਾ ਅਤੇ ਗਿੱਲਾ ਕੂੜਾ ਵੱਖਰਾ ਰੱਖਣ। ਉਨ੍ਹਾਂ ਕਿਹਾ ਕਿ ਦੁਕਾਨਦਾਰ ਜਾਗਰੂਕ ਹੋਣ ਅਤੇ ਪਲਾਸ਼ਟਿਕ ਦਾ ਲਿਫਾਫੇ ਦੀ ਵਰਤੋਂ ਬੰਦ ਕਰ ਦੇਣ। ਇਹ ਮਨੁੱਖੀ ਜੀਵਨ ਲਈ ਕਾਫੀ ਹਾਨੀਕਾਰਕ ਹੈ। ਇਸ ਨਾਲ ਆਲੇ ਦੁਆਲਾ ਪ੍ਰਦੂਸ਼ਿਤ ਹੁੰਦਾ ਹੈ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਸਮੱਸਿਆ ਬਣ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਿਫਾਫੇ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਇਸਦੇ ਨਾਲ ਨਾਲ ਉਨ੍ਹਾਂ ਆਮ ਲੋਕ ਵੀ ਅਪੀਲ ਕੀਤੀ ਕਿ ਉਹ ਖ੍ਰੀਦਦਾਰੀ ਕਰਨ ਸਮੇਂ ਘਰੋਂ ਕੱਪੜੇ ਦਾ ਝੋਲਾ ਲੈ ਕੇ ਆਉਣ।