ਸ੍ਰੀ ਫ਼ਤਹਿਗੜ੍ਹ ਸਾਹਿਬ/ 18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਅੰਤਰਾਰਸ਼ਟਰੀ ਸਮਾਜ ਸੇਵੀ ਸੰਸਥਾ 'ਚਾਨਣ ਰਿਸ਼ਮਾ' ਦੀ ਟੀਮ ਵੱਲੋਂ ਹਾਈ ਸਕੂਲ ਬਡਾਲੀ ਮਾਈ ਕੀ ਦਾ ਦੌਰਾ ਕੀਤਾ ਗਿਆ।ਇਸ ਟੀਮ ਵਿੱਚ ਕਾਥੀ ਆਸਟਰੀਆ ਤੋਂ,ਜੋਸਫ਼ ਯੁਗਾਂਡਾ(ਅਫਰੀਕਾ) ਤੋਂ,ਹੈਲਨ ਸਵੀਡਨ ਤੋਂ ,ਆਸਾ ਇੰਗਲੈਂਡ ਤੋਂ,ਏਬਾ ਸਵੀਡਨ ਤੋਂ ਅਤੇ ਮਾਈਕਲ ਇੰਗਲੈਂਡ ਤੋਂ ਸ਼ਾਮਲ ਸਨ।ਇਨਾਂ ਤੋਂ ਇਲਾਵਾ ਇਸ ਟੀਮ ਵਿੱਚ ਸੁਨੀਤਾ ਮੈਨਨ,ਜਤਿਨ ਮੌਡਰ,ਪਾਲਿਨ ਗੋਮਸ, ਰਸ਼ਮੀ ਦਿਵੇਦੀ,ਅਰਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਵੀ ਸ਼ਾਮਲ ਸਨ।ਇਸ ਟੀਮ ਦਾ ਮਨੋਰਥ ਲਿੰਗ ਸਮਾਨਤਾ ਨੂੰ ਪ੍ਰਮੋਟ ਕਰਨਾ ਅਤੇ ਲੜਕੀਆਂ ਦੀ ਸਮਾਜ ਵਿੱਚ ਬਰਾਬਰਤਾ ਕਾਇਮ ਰੱਖਣਾ ਹੈ।ਸਾਰੀ ਟੀਮ ਨੇ ਸਹਸ ਬਡਾਲੀ ਮਾਈ ਕੀ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਦਮਨਪ੍ਰੀਤ ਕੌਰ ਨੇ ਸਮੂਹ ਟੀਮ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜ ਵਿੱਚ ਲਿੰਗ ਸਮਾਨਤਾ 'ਤੇ ਕੰਮ ਕਰਨ ਦੀ ਹਾਲੇ ਹੋਰ ਵੀ ਬੜੀ ਜ਼ਰੂਰਤ ਹੈ।