ਤਪਾ ਮੰਡੀ,19 ਸਤੰਬਰ (ਯਾਦਵਿੰਦਰ ਸਿੰਘ ਤਪਾ)
ਜਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਸਨਦੀਪ ਸਿੰਘ ਮੰਡ ਕਪਤਾਨ ਪੁਲਿਸ (ਇੰਨ) ਦੇ ਦਿਸ਼ਾ ਨਿਰਦੇਸ਼ ਤਹਿਤ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਜਣੇ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਡੀ.ਐਸ.ਪੀ ਦਫਤਰ ਤਪਾ ਵਿਖੇ ਡੀ.ਐਸ.ਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਬਡਵੀਜਨ ਤਪਾ ਦੇ ਥਾਣਾ ਰੂੜੇਕੇ ਕਲਾਂ ਦੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਟੀ- ਪੁਆਇੰਟ ਲਿੰਕ ਰੋਡ ਜੋ ਪਿੰਡ ਪੱਖੋ ਕਲਾ ਤੋਂ ਤਪਾ ਨੂੰ ਜਾਦੀ ਹੈ ਪਰ ਗਸ਼ਤ ਕਰ ਰਹੇ ਸੀ। ਜਦੋਂ ਪੁਲਿਸ ਹਮਾਰਾ ਪੈਟਰੋਲ ਪੰਪ ਤੋ ਥੋੜਾ ਪਿੱਛੇ ਜੋ ਸੜਕ ਗੁਰੂਸਰ ਗੁਰੁਦੁਆਰਾ ਸਾਹਿਬ ਨੂੰ ਮੁੜਦੀ ਹੈ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ ਬੋਹੜ ਅਤੇ ਪਿੱਪਲ ਦੇ ਦਰੱਖਤ ਹੇਠਾਂ ਇੱਕ ਵਿਅਕਤੀ ਬੈਠਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਿਨਾ ਪਰ ਰੁੱਕ ਕੇ ਕਾਬੂ ਕਰਕੇ ਚੈਕ ਕੀਤਾ ਗਿਆ ਤਾਂ ਉਸ ਪਾਸੋ 01 ਪਿਸਤੋਲ ਦੇਸੀ (ਕੱਟਾ) 315 ਬੋਰ ਅਤੇ 4 ਜਿੰਦਾ ਕਾਰਤੂਸ 315 ਬੋਰ ਬਰਾਮਦ ਹੋਏ। ਉਕਤ ਵਿਅਕਤੀ ਨੇ ਪਹਿਚਾਣ ਵਜੋਂ ਆਪਣਾ ਨਾਂਅ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਜਗਰਾਜ ਸਿੰਘ ਵਾਸੀ ਗੋਨਾ ਪੱਤੀ ਪੱਖੋਂ ਕਲਾਂ ਦੱਸਿਆ। ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਬਲਦੇਵ ਸਿੰਘ, ਹੌਲਦਾਰ ਗੁਰਸੇਵਕ ਸਿੰਘ,ਹੌਲਦਾਰ ਜਸਵਿੰਦਰ ਸਿੰਘ ਰਾਜੀਆ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।