ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਕੈਂਪਸ ਵਿੱਚ MH1 ਚੈਨਲ ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਕੰਟੀਨੀ ਮੰਡੀਰ ਦੇ ਸੁਪਰ ਸਟਾਰ ਹੋਸਟ ਰਵਨੀਤ ਸਿੰਘ ਨੇ ਪ੍ਰੋਗਰਾਮ ਸੰਚਾਲਿਤ ਕੀਤਾ।ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਗਿੱਧੇ ਅਤੇ ਬੋਲੀਆਂ ਨਾਂਲ ਪੰਜਾਬੀ ਸਭਿਆਚਾਰ ਦੀ ਇੱਕ ਝਲਕ ਪੇਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸ਼ੋਅ ਕੰਟੀਨੀ ਮੰਡੀਰ ਦੀ ਟੀਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸ਼ੋਅ ਪੰਜਾਬੀ ਸਭਿਆਚਾਰ ਦੇ ਪਸਾਰ ਵਿੱਚ ਇੱਕ ਵਧੀਆ ਯੋਗਦਾਨ ਪਾ ਰਿਹਾ ਹੈ।ਇਸ ਸ਼ੋਅ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਸਟਾਫ ਵੱਲੋਂ ਵੀ ਇੱਕ ਸ਼ਾਨਦਾਰ ਪ੍ਰਫਾਰਮੈਂਸ ਪੇਸ਼ ਕੀਤੀ ਗਈ।ਜਿਨ੍ਹਾਂ ਵਿੱਚ ਡਾ. ਦੂਰਦਰਸ਼ੀ ਸਿੰਘ ਜੀ ਵਲੋਂ ਹਾਰਮੋਨੀਕਾ ਵਜ਼ਾਇਆ ਗਿਆ, ਪ੍ਰੋ: ਸੰਜੀਵ ਸ਼ਰਮਾ ਵਲੋਂ ਗਾਣਾ ਸੁਣਾਇਆ ਗਿਆ ਅਤੇ ਡਾ. ਮੋਹਿੰਦਰਪਾਲ ਕੌਰ ਰੇਖੀ ਵਲੋਂ ਇੱਕ ਕਵਿਤਾ ਦੀ ਪੇਸ਼ਕਾਰੀ ਕੀਤੀ ਗਈ।ਵਿਦਿਆਰਥੀਆਂ ਵੱਲੋਂ ਵਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ। ਹੋਸਟ ਰਵਨੀਤ ਸਿੰਘ ਵੱਲੋਂ ਸੁਣਾਏ ਲਤੀਫ਼ਿਆਂ ਦਾ ਸਭ ਨੇ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਵਲੋਂ ਵੀ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਦੀ ਖੁਸ਼ੀ ਅਤੇ ਉਤਸ਼ਾਹ ਦਾ ਕੋਈ ਠਿਕਾਣਾ ਨਹੀਂ ਸੀ। ਡਾ.ਲਖਵੀਰ ਸਿੰਘ ਕਾਲਜ ਪ੍ਰਿੰਸੀਪਲ ਸਾਹਿਬ ਵਲੋਂ ਅੱਜ ਪ੍ਰੋਗਰਾਮ ਦੋਰਾਨ ਕਾਲਜ ਵਲੋਂ ਤਾਇਨਾਤ ਕੀਤੇ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਾਲਜ ਪ੍ਰਬੰਧਕਾਂ ਵਲੋਂ ਚੈਨਲ MH1 ਸ਼ੋਅ ਕੰਟੀਨੀ ਮੰਡੀਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।