Friday, September 20, 2024  

ਪੰਜਾਬ

ਜਿਲਾ ਹਸਪਤਾਲ ਵਿਖੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ

September 19, 2024
ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ
(ਰਵਿੰਦਰ ਸਿੰਘ ਢੀਂਡਸਾ)

ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸੋਨਾ ਥਿੰਦ ਅਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਕੰਵਲਦੀਪ ਸਿੰਘ ਅਤੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ ਦਿਵਿਆਂਗ ਵਿਅਕਤੀਆਂ ਦੀ ਅਸੈਸਮੈਂਟ ਕਰਕੇ ਯੂਡੀਆਈਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੇ ਦੱਸਿਆ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਬਚਨਵੱਧ ਹੈ ਇਸ ਲਈ ਉਹ ਆਪਣਾ ਅਪੰਗਤਾ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਭਰਪੂਰ ਲਾਭ ਉਠਾ ਸਕਦੇ ਹਨ। ਉਹਨਾਂ ਕਿਹਾ ਕਿ ਜੋ ਦਿਵਿਆਂਗ ਵਿਅਕਤੀ ਆਪਣਾ ਨਵਾਂ ਸਰਟੀਫਿਕੇਟ ਬਣਾਉਣਾ ਚਾਹੁੰਦੇ ਹਨ ਉਹ ਆਪਣੇ ਨੇੜੇ ਦੇ ਸੀਨੀਅਰ ਮੈਡੀਕਲ ਅਫਸਰ ਜਾਂ ਸਿਵਲ ਸਰਜਨ ਦਫਤਰ ਨਾਲ ਸੰਪਰਕ ਕਰ ਸਕਦੇ ਹਨ ।ਉਹਨਾਂ ਇਹ ਵੀ ਦੱਸਿਆ ਕਿ 20 ਸਤੰਬਰ ਨੂੰ ਸਰਕਾਰੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਵੀ ਇਹ ਕੈਂਪ ਲਗਾਇਆ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ ਅੱਜ ਦੇ ਇਸ ਵਿਸ਼ੇਸ਼ ਕੈਂਪ ਦੌਰਾਨ 20 ਦਿਵਿਆਂਗ ਵਿਅਕਤੀਆਂ ਨੇ ਯੂ.ਡੀ.ਆਈ.ਡੀ ਲਈ ਅਪਲਾਈ ਕੀਤਾ , ਜਿਨਾਂ ਵਿੱਚੋਂ 10 ਵਿਅਕਤੀਆਂ ਦੀ ਡਾਕਟਰਾਂ ਤੋਂ ਰਿਪੋਰਟ ਕਰਵਾ ਕੇ ਮੌਕੇ ਤੇ ਹੀ ਦਿਵਿਆਗਤਾ ਸਰਟੀਫਿਕੇਟ ਜਨਰੇਟ ਕਰਕੇ ਵੰਡ ਕੀਤੀ ਗਈ ਅਤੇ 10 ਵਿਅਕਤੀਆਂ ਨੂੰ ਅਸੈਂਸਮੈਂਟ ਲਈ ਉਚੇਰੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਉਨਾਂ ਲੋੜਵੰਦ ਵਿਅਕਤੀਆਂ ਨੂੰ ਇਹਨਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਗੁਰਦੀਪ ਸਿੰਘ, ਜਸਵਿੰਦਰ ਕੌਰ, ਰੇਨੂ,ਆਦਿ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੁਖਮਨਦੀਪ ਕਲੇਰ ਪਾਵਰ ਲਿਫਟਿੰਗ ਵਿਚ ਜਿੱਤਿਆ ਗੋਲਡ ਮੈਡਲ

ਸੁਖਮਨਦੀਪ ਕਲੇਰ ਪਾਵਰ ਲਿਫਟਿੰਗ ਵਿਚ ਜਿੱਤਿਆ ਗੋਲਡ ਮੈਡਲ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਹੀ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ

ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਹੀ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ