ਮੋਹਾਲੀ 1 ਸਿਤੰਬਰ ( ਹਰਬੰਸ ਬਾਗੜੀ ):
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੇ ਜਾਂਦੇ ਮਹੀਨੇਵਾਰ ਮੈਗਜ਼ੀਨ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆ ਜੋ ਕਿ ਪਿਛਲੇ ਕੁੱਝ ਸਮੇਂ ਤੋਂ ਪ੍ਰਬੰਧਕੀ ਕਾਰਨਾ ਕਰਕੇ ਛਪ ਨਹੀਂ ਰਹੇ ਸਨ। ਉਨ੍ਹਾਂ ਦੇ ਸਤੰਬਰ 2024 ਦੇ ਅੰਕ ਮਾਨਯੋਗ ਚੇਅਰਮੈਨ ਸਾਹਿਬ ਸ੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐਸ ਅਤੇ ਸਕੱਤਰ ਸ੍ਰੀ ਅਵਿਕੇਸ਼ ਗੁਪਤਾ ਪੀ ਸੀ.ਐਸ ਦੇ ਕਰ ਕਮਲਾ ਨਾਲ ਕੱਲ ਬੁੱਧਵਾਰ ਨੂੰ ਲੋਕ ਅਰਪਣ ਕੀਤੇ ਗਏ। ਇਹ ਦੋਨੇ ਮੈਗਜ਼ੀਨ ਖੇਤਰ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਮ ਜਾਣਕਾਰੀ ਅਤੇ ਸਾਹਿਤ ਨਾਲ ਜੋੜਨ ਦਾ ਕੰਮ ਕਰਦੇ ਹਨ। ਮਾਨਯੋਗ ਚੇਅਰਮੈਨ ਜੀ ਵੱਲੋਂ ਇਹਨਾਂ ਬਾਲ ਰਸਾਲਿਆ ਦੀ ਪਿ੍ਰੰਟਿੰਗ ਦੀ ਕੁਆਲਿਟੀ ਅਤੇ ਪ੍ਰਕਾਸ਼ਤਿ ਕੀਤੀਆ ਰਚਨਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਹੈ ਕਿ ਇਹਨਾ ਬਾਲ ਰਸਾਲਿਆਂ ਨੂੰ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖਿਆ ਜਾਵੇ।
ਇਸਦੇ ਨਾਲ-ਨਾਲ ਮਾਨਯੋਗ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਸਾਲ 2023 ਦੀ ਤਰਜ ਤੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪਿਆਡ 2024 ਦੀ ਰਜਿਸਟਰੇਸ਼ਨ ਲਈ ਪੋਰਟਲ ਆਨ-ਲਾਈਨ ਕਰਨ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਨਿਵੇਕਲਾ ਉਪਰਾਲਾ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉ¥ਾ ਵੱਲੋਂ ਇਹ ਉਮੀਦ ਜ਼ਾਹਿਰ ਕੀਤੀ ਗਈ ਕਿ 2023 ਵਾਂਗ ਇਸ ਸਾਲ ਵੀ ਦੇਸ ਵਿਦੇਸ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਕੇ ਮੌਕੇ ਦਾ ਲਾਭ ਉਠਾਉਣਗੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਤੀਯੋਗਤਾ ਦੀ ਰਜਿਸਟਰੇਸ਼ਨ ਮਿਤੀ 30 ਅਕਤੂਬਰ 2024 ਤੱਕ ਜਾਰੀ ਰਹੇਗੀ। ਇਹ ਪ੍ਰਤੀਯੋਗਤਾ ਮਿਤੀ 7 ਅਤੇ 8 ਦਸੰਬਰ 2024 ਨੂੰ ਵਿਸ਼ਵ ਦੇ ਸਮੂਹ ਦੇਸਾਂ ਦੇ ਟਾਈਮ ਅਨੁਸਾਰ ਆਨਲਾਈਨ ਮੋਡ ਰਾਹੀਂ ਕਰਵਾਈ ਜਾਵੇਗੀ। ਜਿਸ ਸਬੰਧੀ ਸਮੁੱਚੀ ਜਾਣਕਾਰੀ ਆਨਲਾਈਨ ਉਪਲੱਬਧ ਹੈ।
ਇਸ ਮੌਕੇ ਤੇ ਬੋਰਡ ਦੇ ਮਾਨਯੋਗ ਚੇਅਰਮੈਨ ਸਾਹਿਬ ਅਤੇ ਸਕੱਤਰ ਜੀ ਤੋਂ ਇਲਾਵਾ ਸ੍ਰੀਮਤੀ ਪਰਮਿੰਦਰ ਕੌਰ, ਇੰਚਾਰਜ ਮੈਗਜ਼ੀਨ ਸੈੱਲ ਅਤੇ ਪੰਜਾਬੀ ਭਾਸ਼ਾ ਵਿਕਾਸ ਸੈੱਲ, ਸੁਪਰਡੰਟ ਸ੍ਰੀ ਪਲਵਿੰਦਰ ਸਿੰਘ, ਸ੍ਰੀ ਨਾਨਕ ਸਿੰਘ ਅਤੇ ਸਬੰਧਤ ਸ਼ਾਖਾਵਾਂ ਦੇ ਕਰਮਚਾਰੀ ਵੀ ਹਾਜ਼ਰ ਸਨ।