ਜਗਰਾਉਂ, 19 ਸਤੰਬਰ (ਚਰਨਜੀਤ ਸਿੰਘ ਚੰਨ):-
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਚੋਰਾਂ ਅਤੇ ਭੈੜੇ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ ਅੱਜ ਸੀਆਈਏ ਸਟਾਫ ਜਗਰਾਉਂ ਵੱਲੋਂ ਤਿੰਨ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਚੋਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੀਆਈਏ ਸਟਾਫ ਜਗਰਾਉਂ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਗਸਤ ਅਤੇ ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਸ਼ੇਰਪੁਰਾ ਰੋਡ ਐਲਆਈਸੀ ਚੌਂਕ ਜਗਰਾਓ ਮੌਜੂਦ ਸਨ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਿਆਕਤ ਅਲੀ ਪੁੱਤਰ ਹਾਜਮ ਖਾਨ ਵਾਸੀ ਪਿੰਡ ਅਗਵਾੜ ਲੋਪੋ ਖੁਰਦ ਜਗਰਾਉਂ ਜੋ ਕਿ ਦੂਸਰੇ ਜਿਲਿਆਂ ਤੋਂ ਟਰੈਕਟਰ ਟਰਾਲੀਆਂ ਅਤੇ ਹੋਰ ਲੋਹੇ ਦਾ ਸਮਾਨ ਚੋਰੀ ਕਰਕੇ ਲਿਆਉਂਦਾ ਹੈ ਅਤੇ ਇਹ ਚੋਰੀ ਦਾ ਸਮਾਨ ਵਿੱਕੀ ਕੁਮਾਰ ਉਰਫ ਵਿਕੀ ਕਬਾੜੀਆ ਪੁੱਤਰ ਦੇਵਰਾਜ ਵਾਸੀ ਰਕਬਾ ਰੋਡ ਨੇੜੇ ਸਕੂਲ ਵਾਲੀ ਗਲੀ ਮੁੱਲਾਪੁਰ ਨੂੰ ਵੇਚਦਾ ਹੈ ਅਤੇ ਵਿੱਕੀ ਕੁਮਾਰ ਕਬਾੜੀਆ ਇਹ ਸਮਾਨ ਅੱਗੋਂ ਆਪਣੇ ਰਿਸ਼ਤੇਦਾਰ ਫੌਜੀ ਸਿੰਘ ਪੁੱਤਰ ਜੈਮਲ ਰਾਮ ਵਾਸੀ ਪਿੰਡ ਕੰਮਾਂ ਜਿਲਾ? ਲੁਧਿਆਣਾ ਰਾਹੀਂ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਵੇਚਦੇ ਹਨ। ਏਐਸਆਈ ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਵਿੱਕੀ ਕੁਮਾਰ ਵਿੱਕੀ ਕਬਾੜੀਏ ਦੀ ਪਹਿਲਾਂ ਕਬਾੜ ਦੀ ਦੁਕਾਨ ਸੀ ਅਤੇ ਲਗਭਗ ਦੋ ਤਿੰਨ ਮਹੀਨੇ ਪਹਿਲਾਂ ਇਸ ਨੇ ਬੈਟਰੀ ਵਾਲੀਆਂ ਸਕੂਟਰੀਆਂ ਵੀ ਏਜੰਸੀ ਸੁਧਾਰ ਵਿਖੇ ਖੋਲੀ ਹੋਈ ਹੈ ਅਤੇ ਇਹਨਾਂ ਨੇ ਨਿਆਕਤ ਅਲੀ ਤੋਂ ਇੱਕ ਚੋਰੀ ਦਾ ਟਰੈਕਟਰ ਫਾਰਮ ਟਰੈਕ ਲਿਆ ਰਹੇ ਹਨ। ਜਿਨਾਂ ਨੂੰ ਸ਼ੂਗਰ ਮਿੱਲ ਜਗਰਾਉਂ ਦੇ ਨਜ਼ਦੀਕ ਨਾਕਾਬੰਦੀ ਕਰ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਅਲੱਗ ਅਲੱਗ ਧਾਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।