Friday, September 20, 2024  

ਪੰਜਾਬ

ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਹੀ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ

September 19, 2024

ਜੈਤੋ,19 ਸਤੰਬਰ (ਮਨਜੀਤ ਸਿੰਘ ਢੱਲਾ)-

ਸਰਕਾਰ ਵੱਲੋਂ ਪੋਲੀਥੀਨ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਵੀ ਇੱਥੇ ਸ਼ਹਿਰ ਵਿੱਚ ਪੋਲੀਥੀਨ ਲਿਫ਼ਾਫ਼ਿਆਂ ਦੀ ਵਿਕਰੀ ਤੇ ਵਰਤੋਂ ਧੜੱਲੇ ਨਾਲ ਹੋ ਰਹੀ ਹੈ। ਜਦਕਿ ਸਰਕਾਰ ਨੇ ਪੋਲੀਥੀਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਵਰਤੋਂ ’ਤੇ ਪਾਬੰਦੀ ਲਾਈ ਹੋਈ ਹੈ। ਸ਼ਹਿਰ ਵਿੱਚ ਆਮ ਲੋਕਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਵੱਡੇ-ਵੱਡੇ ਸ਼ੋਅਰੂਮਾਂ ਵਿੱਚ ਕੱਪੜੇ ਦੇ ਝੋਲਿਆਂ ਜਾਂ ਲਿਫ਼ਾਫ਼ਿਆਂ ਦੀ ਥਾਂ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਵਿੱਚ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਭਰਮਾਰ ਹੋਣ ਕਾਰਨ ਬੇਸਹਾਰਾ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਸਾਰਾ ਦਿਨ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੇ ਰਹਿੰਦੇ ਹਨ ਕਿਉਂਕਿ ਲੋਕ ਘਰਾਂ ਵਿੱਚ ਰੋਟੀ, ਸਬਜ਼ੀ ,ਫਲ਼ਾਂ ਅਤੇ ਹੋਰ ਖਾਧ ਪਦਾਰਥਾਂ ਦੀ ਬਚੀ-ਖੁਚੀ ਰਹਿੰਦ- ਖੂੰਹਦ ਲਿਫ਼ਾਫ਼ੇ ਵਿੱਚ ਪਾ ਕੇ ਕੂੜੇ ਦੇ ਢੇਰ ’ਤੇ ਸੁੱਟ ਦਿੰਦੇ ਹਨ।
ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅਤੇ ਮੁੱਖ ਸਲਾਹਕਾਰ ਹਰਸੰਗੀਤ ਸਿੰਘ ਹੈਪੀ ਨੇ ਕਿਹਾ ਕਿ ਪੋਲੀਥੀਨ ਦੀ ਵਿਕਰੀ ਦੀ ਵਰਤੋਂ ਸਬੰਧੀ ਜੈਤੋ ਨਗਰ ਕੌਂਸਲ ਦੀ ਕਾਰਵਾਈ ਕੋਈ ਬਹੁਤੇ ਸਾਰਥਿਕ ਨਤੀਜੇ ਨਹੀਂ ਦੇ ਰਹੀ। ਕੌਂਸਲ ਅਧਿਕਾਰੀ ਕੁਝ ਦੁਕਾਨਾਂ ਤੋਂ ਪੋਲੀਥੀਨ ਦੇ ਥੈਲਿਆਂ ਦੇ ਦੋ-ਚਾਰ ਬੰਡਲ ਜ਼ਬਤ ਕਰ ਲੈਂਦੇ ਹਨ ਪਰ ਕੌਂਸਲ ਵੱਲੋਂ ਵੱਡੇ ਸਪਲਾਇਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜੇ ਸਪਲਾਇਰਾਂ ਖ਼ਿਲਾਫ਼ ਕਾਰਵਾਈ ਹੋਵੇ ਤਾਂ ਹੀ ਇਸ ਨੂੰ ਪਲਾਸਟਿਕ ਦੀ ਵਰਤੋਂ ਬੰਦ ਹੋ ਸਕਦੀ ਹੈ। ਕਈ ਦੁਕਾਨਦਾਰਾਂ?ਵੱਲੋਂ ਭਾਵੇਂ ਘਰੋਂ ਕੱਪੜੇ ਦੇ ਝੋਲੇ ਲਿਆਉਣ ਦੀ ਹਦਾਇਤ ਕੀਤੀ ਜਾਂਦੀ ਹੈ ਪਰ ਇਸ ਦੀ ਪਾਲਣਾ ਘੱਟ ਗਾਹਕ ਹੀ ਕਰਦੇ ਹਨ।
ਐਡਵੋਕੇਟ ਅਮਿਤ ਮਿੱਤਲ ਨੇ ਕਿਹਾ ਕਿ ਕੌਂਸਲ ਨੂੰ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਿਕਰੀ ਰੋਕਣ ਲਈ ਨਿਯਮਿਤ ਕਾਰਵਾਈ ਕਰਦੇ ਰਹਿਣਾ ਚਾਹੀਦਾ ਹੈ।ਇਸ ਸਬੰਧੀ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਿੰਦਰ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕੌਂਸਲ ਵੱਲੋਂ ਸਮੇਂ-ਸਮੇਂ ਸਿਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨਾਲ ਮਿਲ ਕੇ ਪੋਲੀਥੀਨ ਦੀ ਵਿਕਰੀ ਵਿਰੁੱਧ ਕਾਰਵਾਈ ਜਾਰੀ ਰਹਿੰਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੁਖਮਨਦੀਪ ਕਲੇਰ ਪਾਵਰ ਲਿਫਟਿੰਗ ਵਿਚ ਜਿੱਤਿਆ ਗੋਲਡ ਮੈਡਲ

ਸੁਖਮਨਦੀਪ ਕਲੇਰ ਪਾਵਰ ਲਿਫਟਿੰਗ ਵਿਚ ਜਿੱਤਿਆ ਗੋਲਡ ਮੈਡਲ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਜਿਲਾ ਹਸਪਤਾਲ ਵਿਖੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ

ਜਿਲਾ ਹਸਪਤਾਲ ਵਿਖੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ