ਬਨੂੜ, 19 ਸਤੰਬਰ (ਅਵਤਾਰ ਸਿੰਘ)
ਸਵੱਚ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕਾਰਜਸਾਧਕ ਅਫ਼ਸਰ ਵਰਿੰਦਰ ਕੁਮਾਰ ਜੈਨ, ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਟੋਨੀ, ਸੀ ਐਫ ਅਮਨਦੀਪ ਕੌਰ ਸਿੱਧੂ, ਬਰੈਡ ਅੰਬੈਸਡਰ ਦੀਦਾਰ ਸਿੰਘ, ਲਛਮਣ ਸਿੰਘ ਚੰਗੇਰਾ ਅਤੇ ਕੌਂਸਲ ਦੀ ਪੂਰੀ ਟੀਮ ਵੱਲੋਂ ਸਵੱਛਤਾ ਹੀ ਸੇਵਾ ਸਵੱਛਤਾ ਕੀ ਭਾਗੀਦਾਰੀ ਤਹਿਤ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਨੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਜਾਗਰੂਕ ਕੀਤਾ ਗਿਆ। ਕੌਂਸਲ ਟੀਮ ਨੇ ਗਿੱਲੇ ਸੁੱਕੇ ਕੂੜੇ ਨੂੰ ਖੁੱਲੇ ਵਿੱਚ ਸੁੱਟਣ ਦੀ ਬਜਾਏ ਵੈਸਟ ਕਲੈਕਟਰਾ ਨੂੰ ਦੇਣ ਦਾ ਅਪੀਲ ਕੀਤੀ। ਇਸ ਦੌਰਾਨ ਕੌਂਸਲ ਪ੍ਰਧਾਨ ਨੇ ਸ਼ਹਿਰ ਨੂੰ ਹਰਾ ਭਰਿਆ ਬਨਾਉਣ ਅਤੇ ਸੁੱਧ ਵਾਤਾਵਰਨ ਲਈ ਵੱਖ ਵੱਖ ਥਾਵਾਂ ਤੇ ਉੱਤੇ ਪੋਦੇ ਲਾਏ। ਕੌਂਸਲ ਅਧਿਕਾਰੀਆਂ ਨੇ ਮੌਸ਼ਮੀ ਬਿਮਾਰੀਆਂ ਤੋਂ ਬਚਾਅ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੌਂਸਲ ਦੀ ਸਹਾਇਤਾ ਕਰਨ ਦੀ ਮੰਗ ਕੀਤੀ।
ਫੋਟੋ ਕੈਪਸ਼ਨ:-ਸ਼ਹਿਰ ਵਿੱਚ ਪੋਦੇ ਲਾਉਂਦੇ ਹੋਏ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਤੇ ਕੌਂਸਲ ਅਧਿਕਾਰੀ।