ਮਨਜੀਤ ਸਿੰਘ ਚੀਮਾ
ਮੁਕੇਰੀਆਂ, 20 ਸਤੰਬਰ
ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਫਸਰ ਇਨਚਾਰਜ ਸਿਵਲ ਹਸਪਤਾਲ ਮੁਕੇਰੀਆਂ ਡਾਕਟਰ ਰਮਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਬੁੱਢਾਵੜ ਡਾਕਟਰ ਸ਼ੈਲੀ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰਾਈ ਦੇ ਫਰਾਈਡੇ ਦੇ ਤਹਿਤ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਕੁਮਾਰ ਨੇ ਦੱਸਿਆ ਕਿ ਅਨੁਰਾਗ ਰੇਲਵੇ ਸਟੇਸ਼ਨ ਮੁਕੇਰੀਆਂ ਅਤੇ ਹਰਪ੍ਰੀਤ ਸਿੰਘ ਬਲਾਕ ਹਾਜੀਪੁਰ ਜਿਨਾਂ ਨੂੰ ਡੇਂਗੂ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ ਆਉਣੇ ਸ਼ੁਰੂ ਹੋਏ ਅਤੇ ਉਹਨਾਂ ਨੇ ਸਿਵਿਲ ਹਸਪਤਾਲ ਮੁਕੇਰੀਆਂ ਤੋਂ ਆਪਣਾ ਡੇਂਗੂ ਦਾ ਇਲਾਇਜਾ ਟੈਸਟ ਕਰਵਾਇਆ ਜਿਸ ਵਿੱਚ ਅਨੁਰਾਗ ਨੈਗੇਟਿਵ ਪਾਇਆ ਗਿਆ ਪਰ ਹਰਪ੍ਰੀਤ ਸਿੰਘ ਦਾ ਟੈਸਟ ਡੇਂਗੂ ਪੋਜੇਟਿਵ ਪਾਇਆ ਗਿਆ ਦੋਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਕੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਅਜੇ ਤੱਕ ਚੱਲ ਰਿਹਾ ਹੈ ਅਤੇ ਦੋਵੇਂ ਮਰੀਜ਼ ਜੇਰੇ ਇਲਾਜ ਹਨ ਅਤੇ ਦੋਨਾਂ ਮਰੀਜ਼ਾਂ ਦਾ ਇਲਾਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਕੁਮਾਰ ਦੀ ਨਿਗਰਾਨੀ ਹੇਠ ਵਧੀਆ ਢੰਗ ਨਾਲ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਅਨੀਸ਼ ਜੈਨ ਨਾਮ ਦਾ ਵਿਅਕਤੀ ਜੋ ਕਿ ਸਿਵਿਲ ਹਸਪਤਾਲ ਮੁਕੇਰੀਆਂ ਤੋਂ ਆਪਣਾ ਡੇਂਗੂ ਦਾ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਇਹਨਾਂ ਦੇ ਰਿਹਾਇਸ਼ੀ ਇਲਾਕੇ ਦਾ ਡੇਂਗੂ ਸਰਵੇ ਵੀ ਕਰਵਾਇਆ ਗਿਆ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅਗਰ ਕਿਸੇ ਨੂੰ ਤੇਜ਼ ਬੁਖਾਰ ਸਿਰ ਦਰਦ ਅੱਖਾਂ ਦੇ ਪਿਛਲੇ ਪਾਸੇ ਦਰਦ ਹੋਣਾ ਜਾਂ ਮਾਸ਼ਪੇਸ਼ੀਆਂ ਦੇ ਵਿੱਚ ਦਰਦ ਹੋਣਾ ਅਜਿਹੇ ਚਿੰਨ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਹੀ ਸਿਵਿਲ ਹਸਪਤਾਲ ਮੁਕੇਰੀਆਂ ਵਿਖੇ ਆਪਣਾ ਡੇਂਗੂ ਦਾ ਟੈਸਟ ਕਰਵਾ ਸਕਦੇ ਹਨ।ਸਿਹਤ ਵਿਭਾਗ ਦੀ ਟੀਮ ਮੁਕੇਰੀਆਂ ਦੇ ਵੱਖ ਵੱਖ ਵਾਡਾਂ ਵਿੱਚ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਡੇਂਗੂ ਮਲੇਰੀਆ ਅਤੇ ਚਿਕਨ ਗੁਨੀਆਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰ ਰਹੀ ਹੈ ਅਤੇ ਇਸ ਦੇ ਚਿੰਨਾਂ ਅਤੇ ਲੱਛਣਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।ਇਸ ਤੋਂ ਇਲਾਵਾ ਜਿਨਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕਰ ਰਹੀ ਹੈ । ਇਸ ਮੌਕੇ ਤੇ ਡਾਕਟਰ ਅਮਨ ਮਨਹਾਸ ਨੋਡਲ ਅਫਸਰ, ਵਿਜੇ ਸ਼ਰਮਾ, ਹੈਲਥ ਇੰਸਪੈਕਟਰ ਸੁਖ ਦਿਆਲ, ਆਕਾਸ਼, ਪਰਵੀਨ ਕੁਮਾਰ ਰਜਿੰਦਰ ਕੁਮਾਰ ਕਿਰਨ, ਮੋਨਿਕਾ ਨਰੇਸ਼ ਕੁਮਾਰ ਆਦਿ ਹਾਜਰ ਸਨ।