Friday, September 20, 2024  

ਪੰਜਾਬ

ਔਰਤ ਨੇ ਘਰ ’ਚ ਹੀ ਗਲ-ਫਾਹਾ ਲੈ ਕੇ ਕੀਤੀ ਆਤਮ ਹੱਤਿਆ

September 20, 2024

ਸਮਾਣਾ, 20 ਸਤੰਬਰ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)

ਪਿੰਡ ਤਰਖਾਣ ਮਾਜਰਾ ਵਿਖੇ ਇਕ ਔਰਤ ਵੱਲੋਂ ਘਰ ’ਚ ਹੀ ਗਲ-ਫਰਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਮਿ੍ਰਤਕਾ ਦੇ ਭਰਾ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ਼ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਸਦਰ ਪੁਲਸ ਦੇ ਏ.ਐਸ.ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਸੀਮਾ ਰਾਣੀ (32) ਪਤਨੀ ਰਾਜੂ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ ਦੇ ਭਰਾ ਜਸਪਾਲ ਸਿੰਘ ਵਾਸੀ ਪਿੰਡ ਕਲਰ ਭੈਣੀ ਵੱਲੋਂ ਦਰਜ਼ ਕਰਵਾਏ ਬਿਆਨਾਂ ਅਨੁਸਾਰ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਕਰੀਬ 15-16 ਸਾਲ ਪਹਿਲਾ ਪਿੰਡ ਤਰਖਾਣ ਮਾਜਰਾ ਦੇ ਰਾਜੂ ਸਿੰਘ ਨਾਲ ਕੀਤਾ ਸੀ। ਦੋਵਾਂ ਦੀ ਆਪਸ ਵਿਚ ਬਣਦੀ ਨਹੀਂ ਸੀ। ਰਾਜੂ ਸਿੰਘ ਕਈ ਸਾਲਾਂ ਤੋਂ ਬਰਨਾਲਾ ਜੇਲ ’ਚ ਨਸ਼ੀਲੀਆਂ ਗੋਲੀਆਂ ਦੇ ਮਾਮਲੇ ’ਚ ਬੰਦ ਹੈ। ਉਨਾਂ ਅੱਗੇ ਦੱਸਿਆ ਕਿ ਉਨਾਂ ਦੀ ਭੇਣ ਬੱਚਿਆਂ ਦੀ ਪੜ੍ਹਾਈ ਤੇ ਘਰੇਲੂ ਖਰਚ ਪੂਰਾ ਨਾ ਹੋਣ ਕਾਰਨ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਨੇ ਬੁੱਧਵਾਰ ਨੂੰ ਘਰ ’ਚ ਹੀ ਗਲਫਰਾਹਾ ਲੈ ਕੇ ਆਤਮ ਹੱਤਿਆ ਕਰ ਲਈ। ਅਧਿਕਾਰੀ ਅਨੁਸਾਰ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਮਿ੍ਰਤਕਾ ਦਾ ਪੋਸਟਮਾਰਟਮ ਕਰਵਾ ਕੇ ਕੈਮੀਕਲ ਜਾਂਚ ਲਈ ਖਰੜ ਲੈਬ ਵਿਚ ਭੇਜਿਆ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ

ਘਨੌਰ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਇਕਲ ਸਮੇਤ 2 ਮੁਲਜ਼ਮ ਕੀਤੇ ਕਾਬੂ

ਘਨੌਰ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਇਕਲ ਸਮੇਤ 2 ਮੁਲਜ਼ਮ ਕੀਤੇ ਕਾਬੂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 7ਵੇਂ ਰਾਸ਼ਟਰੀ ਪੋਸ਼ਣ ਮਾਹ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 7ਵੇਂ ਰਾਸ਼ਟਰੀ ਪੋਸ਼ਣ ਮਾਹ ਨੂੰ ਸਮਰਪਿਤ ਸਮਾਗਮ

ਸਿਹਤ ਵਿਭਾਗ ਦੀ ਟੀਮ ਨੇ ਭੱਠਿਆਂ ‘ਤੇ ਜਾ ਕੇ ਡੇਂਗੂ ਪ੍ਰਤੀ ਕੀਤਾ ਜਾਗਰੂਕ

ਸਿਹਤ ਵਿਭਾਗ ਦੀ ਟੀਮ ਨੇ ਭੱਠਿਆਂ ‘ਤੇ ਜਾ ਕੇ ਡੇਂਗੂ ਪ੍ਰਤੀ ਕੀਤਾ ਜਾਗਰੂਕ

ਝਾਂਮਪੁਰ ਦੰਗਲ ਮੇਲੇ ਵਿੱਚ ਪਹੁੰਚ ਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ

ਝਾਂਮਪੁਰ ਦੰਗਲ ਮੇਲੇ ਵਿੱਚ ਪਹੁੰਚ ਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ ਪੁਲਿਸ ਵਿਭਾਗ ਨੇ ਭਟੋਇਆ ਸਕੂਲ ’ਚ ਲਗਾਇਆ ਸੈਮੀਨਾਰ

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ ਪੁਲਿਸ ਵਿਭਾਗ ਨੇ ਭਟੋਇਆ ਸਕੂਲ ’ਚ ਲਗਾਇਆ ਸੈਮੀਨਾਰ