ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਕੇ.ਐਲ.ਮੁਕਸਰੀ/ਕੁਲਭੂਸ਼ਨ ਚਾਵਲਾ)-
ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ’ਚ 03 ਮੁਕੱਦਮੇ ਦਰਜ ਕਰ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ 250 ਲੀਟਰ ਲਾਹਨ, 1 ਚਾਲੂ ਭੱਠੀ, 1.680 ਲੀਟਰ ਨਜਾਇਜ਼ ਸ਼ਰਾਬ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਹਿਲੇ ਕੇਸ ਅਨੁਸਾਰ ਥਾਣਾ ਕੋਟਭਾਈ ਪੁਲਿਸ ਵੱਲੋਂ ਗਸ਼ਤ-ਵਾ ਚੈਕਿੰਗ ਦੇ ਸੰਬੰਧ ’ਚ ਪਿੰਡ ਵਾਦੀਆਂ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਗੁਰਚਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬਾਦੀਆਂ 100 ਲੀਟਰ ਲਾਹਣ, 1 ਚਾਲੂ ਭੱਠੀ ਅਤੇ 1.680 ਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਜਿਸਤੇ ਪੁਲਿਸ ਵੱਲੋਂ ਮੁਕੱਦਮਾ ਥਾਣਾ ਕੋਟਭਾਈ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੂਸਰੇ ਕੇਸ ਅਨੁਸਾਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ-ਵਾ ਚੈਕਿੰਗ ਦੇ ਸੰਬੰਧ ’ਚ ਗੋਨੇਆਣਾ ਚੌਂਕ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਸੂਆ ਕੱਸੀ ਦੇ ਨਾਲ ਨਾਲ ਮਲੋਟ ਰੋਡ ਨੂੰ ਜਾ ਰਹੇ ਸੀ ਤਾਂ ਇੱਕ ਵਿਅਕਤੀ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਿਨਾਂ ’ਤੇ ਰੋਕ ਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਭਿਸ਼ੇਕ ਸਿੰਘ ਉਰਫ ਲੱਬੂ ਪੁੱਤਰ ਪਾਲਾ ਵਾਸੀ ਬਹਿਕ ਗੁੱਜਰਾਂ ਜ਼ਿਲ੍ਹਾ ਫਿਰੋਜ਼ਪੁਰ ਦੱਸਿਆ। ਜਿਸਨੂੰ ਸ਼ੱਕ ਦੇ ਬਿਨਾਂ ’ਤੇ ਚੈੱਕ ਕੀਤਾ ਤਾਂ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਤੇ ਪੁਲਿਸ ਵੱਲੋਂ ਮੁਕੱਦਮਾ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ। ਫੜ੍ਹੇ ਗਏ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਤੀਜੇ ਕੇਸ ਅਨੁਸਾਰ ਥਾਣਾ ਬਰੀਵਾਲਾ ਪੁਲਿਸ ਵੱਲੋਂ ਗਸ਼ਤ-ਵਾ ਚੈਕਿੰਗ ਦੇ ਸੰਬੰਧ ’ਚ ਪਿੰਡ ਬਾਜਾ ਮਰਾੜ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਗੁਰਬਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਬਾਜਾ ਮਰਾੜ ਨੂੰ 150 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਥਾਣਾ ਬਰੀਵਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।