ਹਰਪ੍ਰੀਤ ਐੱਸ./ਬਲਜਿੰਦਰ ਬਰਾੜ
ਫ਼ਰੀਦਕੋਟ 21 ਸਤੰਬਰ :
ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ ਗਠਿਤ ਟੀਮ ਜਿਸ ਵਿੱਚ ਡਾ. ਦੀਪਤੀ ਅਰੋੜਾ ਐਪੀਡੀਮਾਲੋਜਿਸਟ ਪ੍ਰੀਤਮ ਸਿੰਘ ਏ ਐਮ ਓ,ਸੁਰੇਸ਼ ਕੁਮਾਰ , ਧਮਿੰਦਰ ਸਿੰਘ, ਮਨਦੀਪ ਸਿੰਘ ਸੁਪਰਵਾਈਜ਼ਰ, ਮਨਦੀਪ ਸਿੰਘ, ਗੁਰਦਿੱਤ ਸਿੰਘ ਮਪਵ ਅਤੇ ਬੂਟਾ ਸਿੰਘ ਸਵਸਥ ਸਹਾਇਕ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੌਰਾਨ ਫਰੀਦਕੋਟ ਸ਼ਹਿਰ ਦਾ ਦੌਰਾ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਸਥਾਨਾਂ ਤੇ ਲੱਗੇ ਹੋਏ ਲੰਗਰ, ਖਾਣ ਪੀਣ ਦੇ ਸਟਾਲਾਂ , ਹੋਟਲਾਂ ਵਿੱਚ ਵਰਤੇ ਜਾ ਰਹੇ ਪੀਣ ਵਾਲੇ ਪਾਣੀ ਦੀ ਸਾਫ ਸਫਾਈ, ਕਲੋਰੀਨੇਸ਼ਨ ਬਾਰੇ, ਬਰਤਨਾਂ ਨੂੰ ਸਾਫ ਕਰਨ ਲਈ ਲਾਲ ਦਵਾਈ ਦੀ ਵਰਤੋਂ ਬਾਰੇ ਪ੍ਰਬੰਧਕਾਂ ਨੂੰ ਜਾਗਰੂਕ ਕਰਦੇ ਹੋਏ ਸਿਹਤ ਸਿਖਿਆ ਦਿੱਤੀ ਗਈ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਤਾਂ ਜੋ ਮੇਲੇ ਵਿੱਚ ਆਉਣ ਵਾਲੀ ਸੰਗਤ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਹੋਵੇ ਅਤੇ ਗੰਦੇ ਪਾਣੀ ਅਤੇ ਅਣ ਢੱਕੀਆ ਖਾਣ ਪੀਣ ਦੀਆਂ ਚੀਜਾਂ ਤੋ ਹੋਣ ਵਾਲੀਆਂ ਬਿਮਾਰੀਆਂ ਤੋ ਬਚਾਅ ਹੋ ਸਕੇ । ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਡੀ ਅਤੇ ਫੂਡ ਸੇਫਟੀ ਅਫਸਰ ਹਰਵਿੰਦਰ ਵੱਲੋ ਮੇਲੇ ਵਿੱਚ ਖਾਣ ਪੀਣ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਵੀ ਭਰੇ ਜਾ ਰਹੇ ਹਨ , ਦੁਕਾਨਾਂ ਦੇ ਮਾਲਕਾਂ ਨੂੰ ਮਿਲਾਵਟ ਰਹਿਤ ਖਾਣ ਪਾਣ ਦੀਆਂ ਚੀਜਾਂ ਸੇਲ ਕਰਨ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਹਦਾਇਤ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ ਚੰਦਰ ਸੇਖਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਬਾਬਾ ਫਰੀਦ ਜੀ ਆਗਮਨ ਪੁਰਬ ਨੂੰ ਲੈ ਕੇ ਸਿਹਤ ਵਿਭਾਗ ਵੱਲੋ ਪੁਖਤਾ ਪ੍ਰਬੰਧ ਕੀਤੇ ਗਏ ਹਨ ਵਿਭਾਗ ਵੱਲੋ ਮੇਲਾ ਅਫਸਰ ਸੀਨੀ ਮੈਡੀਕਲ ਅਫਸਰ ਡਾ. ਪਰਮਜੀਤ ਬਰਾੜ ਦੀ ਦੇਖ-ਰੇਖ ਹੇਠ 18 ਮੈਡੀਕਲ ਟੀਮਾਂ ਸਮੇਤ ਐਬੂਲੈਸ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਤੇ ਲਗਾਈਆਂ ਗਈਆਂ ਹਨ, ਤਾਂ ਜੋ ਮੇਲੇ ਵਿੱਚ ਆਈਆਂ ਸੰਗਤਾਂ ਅਤੇ ਖਿਡਾਰੀਆਂ ਨੂੰ ਲੋੜ ਪੈਣ ਤੇ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ, ਸਿਵਲ ਹਸਪਤਾਲ ਫਰੀਦਕੋਟ 24 ਘੰਟੇ ਐਮਰਜੈਸੀ ਸੇਵਾਵਾਂ ਵੀ ਜਾਰੀ ਹਨ । ਦਾਣਾ ਮੰਡੀ ਵਿਖੇ ਵਿਭਾਗ ਵੱਲੋ ਜਾਗਰੂਕਤਾ ਨੁਮਾਇਸ਼ ਵੀ ਲਗਾਈ ਹੈ ਜਿਸ ਵਿੱਚ ਮਾਸ ਮੀਡੀਆ ਵਿੰਗ ਦੀ ਟੀਮ , ਸਿਹਤ ਕਾਮੇ ਅਤੇ ਐਨ ਜੀ ਓ ਸਿਹਤ ਸੇਵਾਵਾਂ, ਸਕੀਮਾਂ , ਬਿਮਾਰੀਆਂ ਤੋ ਬਚਾਅ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੇ ਹਨ।