ਰਾਏਕੋਟ,21ਸਤੰਬਰ (ਜਸਵੰਤ ਸਿੰਘ ਸਿੱਧੂ)
ਪੁਲਿਸ ਜ਼ਿਲ੍ਹਾਂ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਨਵਨੀਤ ਸਿੰਘ ਬੈਂਸ ਵੱਲੋਂ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਵਿਆਕਤੀ ਨੂੰ 24 ਪੇਟੀਆਂ ਨਜਾਇਜ਼ ਦੇਸੀ ਸ਼ਰਾਬ ਤੇ ਕਾਰ ਸਮੇਤ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਹਰਪਾਲ ਸਿੰਘ ਸਾਥੀ ਕਰਮਚਾਰੀਆਂ ਸਮੇਤ ਦੌਰਾਨ ਗਸਤ, ਚੈਕਿੰਗ ਸ਼ੱਕੀ ਪੁਰਸ਼ਾ ਸੱਕੀ ਵਹੀਕਲਾ ਦੇ ਸਬੰਧ ਵਿੱਚ ਸ੍ਰ. ਹਰੀ ਸਿੰਘ ਨਲੂਆ ਚੌਕ ਚ ਮੌਜੂਦ ਸੀ ਤਾ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕੇ ਧਰਮਪਾਲ ਸਿੰਘ ਉਰਫ ਧਾਲੀ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਕੁੱਲਾ ਪੱਤੀ ਰਾਏਕੋਟ ਜੋ ਸਰਾਬ ਠੇਕਾ ਦੇਸੀ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਮਲੇਰਕੋਟਲਾ ਰੋਡ ਤੋਂ ਜੌਹਲਾਂ ਰੋਡ ਪਿੰਡ ਜੌਹਲਾਂ ਨੂੰ ਆਪਣੀ ਕਾਰ ਨੰਬਰੀ P2-10-3Z-3028 ਰੰਗ ਚਿੱਟਾ ਪਰ ਸਰਾਬ ਠੇਕਾ ਦੇਸੀ ਵੇਚਣ ਲਈ ਜਾ ਰਿਹਾ ਹੈ। ਜੇਕਰ ਜੌਹਲਾਂ ਰੋਡ ਪਰ ਨਾਕਾਬੰਦੀ ਕੀਤੀ ਜਾਵੇ ਤਾ ਇਹ ਭਾਰੀ ਮਾਤਰਾ ਵਿੱਚ ਸਰਾਬ ਠੇਕਾ ਦੇਸੀ ਸਮੇਤ ਕਾਬੂ ਆ ਸਕਦਾ ਹੈ।ਜਿਸ ਤੇ ਏ ਐਸ ਆਈ ਹਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਉੱਕਤ ਵਿਅਤਕੀ ਪਾਸੋ 24 ਪੇਟੀਆ ਸ਼ਰਾਬ ਮਾਰਕਾ ਪੰਜਾਬ ਹੀਰ ਸੋਫੀ ਕੁੱਲ 288 ਬੋਤਲਾ ਸ਼ਰਾਬ ਬ੍ਰਾਮਦ ਕੀਤੀ ਗਈ। ਐਸ ਐਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਪੜਤਾਲ ਕੀਤੀ ਜਾ ਰਹੀ ਹੈ।