Sunday, September 22, 2024  

ਪੰਜਾਬ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਮੌਤ

September 21, 2024

ਲਾਲੜੂ , 21 ਸਤੰਬਰ (ਚੰਦਰਪਾਲ ਅੱਤਰੀ )

ਲੈਹਲੀ- ਬਨੂੰੜ ਸੰਪਰਕ ਸੜਕ ‘ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕ ਦੀ ਪਛਾਣ ਰੂਪ ਸਿੰਘ ਉਮਰ 62 ਸਾਲ ਪੁੱਤਰ ਸਾਰਦਾ ਵਾਸੀ ਝੰਜੇੜੀ, ਖਰੜ ਵਜੋਂ ਹੋਈ ਦੱਸੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੈਹਲੀ ਪੁਲਿਸ ਨੇ ਦੱਸਿਆ ਕਿ ਮਿ੍ਰਤਕ ਰੂਪ ਸਿੰਘ 16 ਸਤੰਬਰ ਨੂੰ ਆਪਣੀ ਐਕਟਿਵਾ ‘ਤੇ ਬਨੂੰੜ ਤੋਂ ਲੈਹਲੀ ਵੱਲ ਆ ਰਿਹਾ ਸੀ। ਇਸੇ ਦੌਰਾਨ ਬਨੂੰੜ ਵਾਲੇ ਪਾਸਿਓਂ ਆ ਰਹੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਰੂਪ ਸਿੰਘ ਐਕਟਿਵਾ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਪਹਿਲਾਂ ਲਾਲੜੂ ਦੇ ਸਰਕਾਰੀ ਹਸਪਤਾਲ ਅਤੇ ਫਿਰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਜਖਮੀ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ ਵਿੱਚ ਇਲਾਜ ਦੌਰਾਨ ਜਖਮੀ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕ ਦੇ ਲੜਕੇ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਫਰਾਰ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਟਰੱਕ ਨੂੰ ਆਪਣੇ ਕਬਜੇ ‘ਚ ਲੈ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਨਸ਼ੇ ਦੇ ਕਹਿਰ ਨੂੰ ਰੋਕਣ ਲਈ ਸਾਰਿਆਂ ਨੂੰ ਕਰਨੇ ਪੈਣਗੇ ਸੰਜੀਦਾ ਯਤਨ : ਸਾਬ ਬੂਲੇਵਾਲੀਆ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਸਵੱਛਤਾ ਹੀ ਸੇਵਾ’ ਤਹਿਤ ਲਗਾਇਆ ਸਫਾਈ ਕੈਂਪ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਆਪਣੀ ਮਾਤਾ ਨੂੰ ਮਿਲ ਆਸਟ੍ਰੇਲੀਆ ਮਿਲਣ ਗਏ ਵਿਅਕਤੀ ਦੇ ਘਰ ਲੱਖਾਂ ਦਾ ਸਮਾਨ ਚੋਰੀ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

ਰਾਏਕੋਟ ਸਿਟੀ ਪੁਲਿਸ ਨੇ 24 ਪੇਟੀਆਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਇੱਕ ਵਿਆਕਤੀ ਕੀਤਾ ਕਾਬੂ

 ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਸੰਸਦ ਮੈਂਬਰ ਮਲਵਿੰਦਰ ਕੰਗ ਨੇ ਜੇਪੀ ਨੱਡਾ ਨੂੰ ਪੰਜਾਬ ਦੇ ਬਕਾਇਆ ਫੰਡਾਂ ਦੀ ਦਿਵਾਈ ਯਾਦ, ਕਿਹਾ ਕੇਂਦਰ ਸਰਕਾਰ ਨੇ 8,000 ਕਰੋੜ ਰੁਪਏ ਰੋਕੇ ਹੋਏ ਹਨ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

ਢਕੌਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

2 ਚੋਰ ਸਾਢੇ 11 ਕਿਲੋ ਤਾਂਬੇ ਸਮੇਤ ਕਾਬੂ,ਮਾਮਲਾ ਦਰਜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਪਿੱਕਅਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਮਾਰੀ ਟੱਕਰ ਦੋ ਦੀ ਹਾਲਤ ਗੰਭੀਰ

ਪਿੱਕਅਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਮਾਰੀ ਟੱਕਰ ਦੋ ਦੀ ਹਾਲਤ ਗੰਭੀਰ