ਨੰਗਲ 21 ਸਤੰਬਰ (ਸਤਨਾਮ ਸਿੰਘ)
ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆਂ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਲੜਕੇ ਅਤੇ ਆਈ ਟੀ ਆਈ ਇਸਤਰੀਆਂ ਨੰਗਲ ਵਿਖੇ ‘ਸਵੱਛਤਾ ਹੀ ਸੇਵਾ’ ਤਹਿਤ ਸਫਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਸਥਾਂ ਦੇ ਸਟਾਫ ਅਤੇ ਸਿੱਖਿਆਰਥੀਆਂ ਵਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾ ਕੇ ਸੰਸਥਾਂ ਦੀ ਸਫਾਈ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਦੇ ਪਿ੍ਰੰ.ਗੁਰਨਾਮ ਸਿੰਘ ਭੱਲੜੀ ਨੇ ਦੱਸਿਆਂ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ , ਸਵੱਛਤਾ ਪ੍ਰਤੀ ਜਾਗਰੂਕਤਾ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ,ਜਿਨਾਂ ਵਿੱਚ ਸਹੁੰ ਚੁੱਕ, ਪ੍ਰਤੀਯੋਗਤਾਵਾਂ, ਜਾਗਰੂਕਤਾ ਰੈਲੀ, ਪੌਦੇ ਲਗਾਉਣ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੁਹਿੰਮ ਦੌਰਾਨ, ਸਵੱਛ ਭਾਰਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
ਉਨਾਂ ਦੱਸਿਆਂ ਸਰਕਾਰ ਵਲੋਂ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ 2017 ਤੋਂ ਸਵੱਛਤਾ ਹੀ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਾਲ, ਸਵੱਛ ਭਾਰਤ ਮਿਸ਼ਨ ਦੀ 10ਵੀਂ ਵਰ੍ਹੇਗੰਢ ਦੇ ਮੌਕੇ ਤੇ 14 ਸਤੰਬਰ ਤੋਂ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਦੇ ਜਸ਼ਨ ਦੇ ਨਾਲ ‘ਸਵੈਭਾਵ ਸਵੱਛਤਾ ਸੰਸਕਾਰ’ ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਟ੍ਰੇਨਿੰਗ ਅਫਸਰ ਰਾਕੇਸ਼ ਕੁਮਾਰ, ਟ੍ਰੇਨਿੰਗ ਅਫਸਰ ਅਸ਼ਵਨੀ ਕੁਮਾਰ, ਵਰਿੰਦਰ ਸਿੰਘ ਝੱਜ,ਮਨੋਜ ਕੁਮਾਰ, ਵਰਿੰਦਰ ਸਿੰਘ ਅਜੋਲੀ,ਬਲਿੰਦਰ ਕੁਮਾਰ,ਦਲਜੀਤ ਸਿੰਘ, ਬਲਜੀਤ ਸਿੰਘ, ਰਜਿੰਦਰ ਕੁਮਾਰ, ਗੁਰਦੀਪ ਕੁਮਾਰ, ਅਕਾਸ਼ਦੀਪ, ਅਸ਼ੋਕ ਕੁਮਾਰ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਸੁਮਿਤ ਕੁਮਾਰ, ਰਿਸ਼ੀਪਾਲ, ਸੰਦੀਪ, ਗੀਤਾਂਜਲੀ ਸ਼ਰਮਾਂ,ਫਰਮਾਸਿਸਟ ਅੰਜੂ ਕਪਿਲਾ, ਰਵਨੀਤ ਕੌਰ ਭੰਗਲ,ਗੁਰਨਾਮ ਕੌਰ, ਸੀਨੀਅਰ ਸਹਾਇਕ ਅਸ਼ਵਨੀ ਸ਼ਰਮਾਂ, ਪਵਨ ਕੁਮਾਰ, ਸੁਨੀਤਾ ਰਾਣੀ, ਵਿਪਨ ਕੁਮਾਰ, ਮਿਤੇਸ਼ ਕੁਮਾਰ, ਅਮਨਦੀਪ ਸਿੰਘ,ਅਭਿਸ਼ੇਕ ਕੁਮਾਰ, ਪੂਰਨ ਚੰਦ ,ਸੁਮਿਤ ਕੁਮਾਰ,ਮਾਇਆ ਦੇਵੀ,ਆਦਿ ਹਾਜ਼ਰ ਸਨ।