Monday, November 25, 2024  

ਪੰਜਾਬ

ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਕਰਵਾਈ ਗਈ ਨਵੀਂਆਂ ਅਧਿਆਪਨ ਤਕਨੀਕਾਂ ਬਾਰੇ ਵਰਕਸ਼ਾਪ

September 24, 2024

ਸ੍ਰੀ ਫ਼ਤਹਿਗੜ੍ਹ ਸਾਹਿਬ/24 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਵੱਲੋਂ ਇੰਡੈਨਿਕਾ ਲਰਨਿੰਗ ਦੇ ਸਹਿਯੋਗ ਨਾਲ ਫੈਕਲਟੀ ਮੈਂਬਰਾਂ ਲਈ ਸਕੂਲ ਕੈਂਪਸ ਵਿੱਚ ਇਕ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਵਿਸ਼ਾ ਅਧਿਆਪਨ ਦੀਆਂ ਨਵੀਆਂ ਤਕਨੀਕਾਂ ਤੇ ਨਵੀਂ ਸਿੱਖਿਆ ਨੀਤੀ ਅਤੇ ਕੌਮੀ ਪਾਠਕ੍ਰਮ ਫਰੇਮਵਰਕ ਸੀ। ਵਰਕਸ਼ਾਪ ਦੇ ਰਿਸੋਰਸ ਪਰਸਨ ਅਜੀਤ ਕੁਮਾਰ ਵੱਲੋਂ ਨਵੀਂ ਸਿੱਖਿਆ ਨੀਤੀ (ਐਨ.ਈ.ਪੀ.) ਅਤੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ (ਐਨ.ਸੀ.ਐਫ.) ਬਾਰੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਗਰੁੱਪ ਡਿਸਕਸ਼ਨ ਅਤੇ ਗਾਮੀ ਫੈਕਟ ਆਈਕਨਸ ਦੀ ਮਦਦ ਨਾਲ ਨਵੀਆਂ ਅਧਿਆਪਨ ਤਕਨੀਕਾਂ 'ਤੇ ਚਰਚਾ ਕੀਤੀ ਗਈ।ਇਸ ਵਰਕਸ਼ਾਪ  ਰਾਹੀਂ ਦੇਸ਼ ਭਗਤ ਗਲੋਬਲ ਸਕੂਲ ਦੇ ਫੈਕਲਟੀ ਮੈਂਬਰਾਂ ਨੂੰ ਜੀਵਨ, ਸਿੱਖਣ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਜਾਣਨ ਦਾ ਮੌਕਾ ਮਿਲਿਆ।ਇਸ ਮੌਕੇ ਸਕੂਲ ਮੁਖੀ ਇੰਦੂ ਸ਼ਰਮਾ ਨੂੰ ਰਿਸੋਰਸ ਪਰਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਸਕੂਲ ਦੇ ਫੈਕਲਟੀ ਮੈਂਬਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਡਾ: ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਉਨ੍ਹਾਂ ਦੇ ਵਿਕਾਸ ਲਈ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਭਵਿੱਖ ਵਿੱਚ ਵੀ ਕਰਵਾਉਣ ਦਾ ਵਾਅਦਾ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਹਲਕਾ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ: ਵਿਧਾਇਕ ਰਾਏ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਪੁਸਤਕ ਕੀਤੀ ਲੋਕ ਅਰਪਣ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ