ਅਮਰਦੀਪ ਕੌਰ
ਖਰੜ, 24/ ਸਤੰਬਰ
ਫਰੀਦਕੋਟ ਫਰੈਂਡਜ਼ ਵੈਲਫੇਅਰ ਕਲੱਬ ਟ੍ਰਾਈਸਿਟੀ ਚੰਡੀਗੜ੍ਹ ਨੇ ਮਹਾਨ ਸੂਫੀ ਸੰਤ ਸ਼ੇਖ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਪਿੰਡ ਮੋਹਾਲੀ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਕੜ੍ਹੀ ਚਾਵਲ ਦਾ ਲੰਗਰ ਲਾ ਕੇ ਮਨਾਇਆ ਗਿਆ। ਇਸ ਮੌਕੇ ਤੇ ਕਲੱਬ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਉਪਰੰਤ ਲੰਗਰ ਵਿਤਰਣ ਕੀਤਾ। ਫਰੀਦਕੋਟ ਦੇ ਪੁਰਾਣੇ ਨਿਵਾਸੀ ਜੋ ਹੁਣ ਟ੍ਰਾਈਸਿਟੀ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਪੁਰਾਣੇ ਵਿਰਸੇ ਨੂੰ ਕਾਇਮ ਰੱਖਿਆ । ਉਨ੍ਹਾਂ ਨੇ ਮੋਹਾਲੀ ਵਿਖੇ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਸਾਲਾਨਾ ਉਤਸਵ ਨੂੰ ਮਨਾਇਆ।
ਇਸ ਮੌਕੇ ਤੇ ਕਲੱਬ ਦੇ ਚੇਅਰਮੈਨ ਹਰਪਾਲ ਸਿੰਘ ਸੁਖੀਜਾ, ਵਾਈਸ ਚੇਅਰਮੈਨ ਹਰਮੋਹਨ ਸਿੰਘ ਮੋਹਲੀ, ਸਰਪ੍ਰਸਤ ਬਲਵਿੰਦਰ ਸਿੰਘ ਸਾਗਰ, ਪ੍ਰਧਾਨ ਕੁਸ਼ਲਦੀਪ ਸਿੰਘ ਵਰਮਾ, ਮੁੱਖ ਸਕੱਤਰ ਸੁਰਿੰਦਰ ਭਾਰਤੀ ਤਿਵਾੜੀ, ਖ਼ਜ਼ਾਨਚੀ ਸੁਖਦੇਵ ਜਸਵਾਲ, ਸੈਕਟਰੀ ਲਛਮਣ ਦਾਸ ਅਰੋੜਾ, ਕਰਨਵੀਰ ਸਿੰਘ, ਪੀ ਕੇ ਅਰੋੜਾ, ਰਮਨ ਗੋਇਲ, ਨਰਿੰਦਰ ਕਾਂਸਲ, ਰਾਜੀਵ ਸ਼ਰਮਾ, ਦਿਨੇਸ਼ ਸ਼ਰਮਾ, ਬਿ੍ਰਗ: ਅਮਰ ਸਿੰਘ, ਰਣਜੀਤ ਸਿੰਘ ਲੱਕੀ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਸਤੀਸ਼ ਗੁਪਤਾ, ਆਸ਼ੀਸ਼ ਗੁਪਤਾ, ਹਰਪਾਲ ਸਿੰਘ ਸਿੱਧੂ, ਸਿਮਰਜੀਤ ਸਿੰਘ ਚਾਵਲਾ, ਸੁਖਮਿੰਦਰ ਸਿੰਘ ਬਰਾੜ, ਡਾ ਰਵਿੰਦਰ ਧਾਲੀਵਾਲ, ਰਾਜਨ ਬਰਾੜ, ਰੁਪਿੰਦਰ ਸਿੰਘ ਬਰਾੜ, ਬਜਿੰਦਰ ਸ਼ਰਮਾ, ਗੁਲਾਬ ਸਿੰਘ ਗਿੱਲ, ਜਸਪਾਲ ਸਿੰਘ, ਵਿਨੋਦ ਚੋਪੜਾ, ਮਨਜੀਤ ਸਿੰਘ ਸਮੇਤ ਬਹੁਤ ਸਾਰੇ ਮੈਂਬਰ ਸ਼ਾਮਲ ਹੋਏ। ਪਿ੍ਰੰਸੀਪਲ ਸੇਵਾ ਸਿੰਘ ਚਾਵਲਾ ਫ਼ਰੀਦਕੋਟ ਤੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਕਰੀਬ ਸਾਰੇ ਮੈਂਬਰਾਂ ਲੰਗਰ ਸੇਵਾ ਵਿੱਚ ਵਿੱਤੀ ਯੋਗਦਾਨ ਦਿੱਤਾ। ਬਹੁਤ ਸਾਰੇ ਮੈਂਬਰ ਨਿੱਜੀ ਮਜ਼ਬੂਰੀਆਂ ਨੂੰ ਲੈ ਕੇ ਇਸ ਲੰਗਰ ਸੇਵਾ ਵਿੱਚ ਸ਼ਾਮਲ ਨਹੀਂ ਹੋ ਸਕੇ ਪਰੰਤੂ ਉਨ੍ਹਾਂ ਨੇ ਵੀ ਵਿੱਤੀ ਮਦਦ ਦਿੱਤੀ। ਇਨ੍ਹਾਂ ਵਿੱਚ ਗੌਤਮ ਬਾਂਸਲ, ਕੇ ਪੀ ਸਿੰਘ, ਸੁਨੀਲ ਤਿਵਾੜੀ, ਜਸਵੰਤ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਮੰਡ, ਯੋਗੇਸ਼ ਬਜਾਜ, ਅਸੀਮ ਭਟਨਾਗਰ, ਦਲਜਿੰਦਰ ਸਿੰਘ, ਹਰਪ੍ਰੀਤ ਸਿੰਘ ਕੋਟਕਪੂਰਾ, ਤੇਜ ਸਿੰਘ ਢਿੱਲੋਂ, ਅਮਰਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਬਰਾੜ ਐਡਵੋਕੇਟ ਅਤੇ ਰਣਵੀਰ ਸਿੰਘ ਆਦਿ ਹੋਰ ਵੀ ਬਹੁਤ ਮੈਂਬਰ ਸ਼ਾਮਿਲ ਸਨ।